ਗਲੋਬਲ ਕਬੱਡੀ ਲੀਗ : ਕੈਲੀਫੋਰਨੀਆ ਨੇ ਬਲੈਕ ਪੈਂਥਰਜ਼ ਨੂੰ 59-45 ਨਾਲ ਹਰਾਇਆ

Tuesday, Oct 16, 2018 - 02:15 AM (IST)

ਗਲੋਬਲ ਕਬੱਡੀ ਲੀਗ : ਕੈਲੀਫੋਰਨੀਆ ਨੇ ਬਲੈਕ ਪੈਂਥਰਜ਼ ਨੂੰ 59-45 ਨਾਲ ਹਰਾਇਆ

ਜਲੰਧਰ— ਕੈਲੀਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ 59-45 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ 'ਚ ਜੇਤੂ ਸ਼ੁਰੂਆਤ ਕੀਤੀ। ਪੰਜਾਬ ਦੇ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਆਮ 'ਚ ਕਰਵਾਈ ਜਾ ਰਹੀ ਲੀਗ ਦੇ ਦੂਜੇ ਦਿਨ ਦੇ ਪਹਿਲੇ ਮੈਚ 'ਚ ਕੈਲਫੋਰਨੀਆ ਈਗਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕੈਲੀਫੋਰਨੀਆ ਵਲੋਂ ਨਵਜੋਤ ਸ਼ੰਕਰ ਰੇਡਰ ਨੇ ਸਭ ਤੋਂ ਜ਼ਿਆਦਾ 11 ਅੰਕ ਹਾਸਲ ਕੀਤੇ ਜਦਕਿ ਚਿੱਟੀ ਜਾਫੀ ਨੇ ਸਭ ਤੋਂ ਵੱਧ 6 ਜੱਫੇ ਲਾ ਕੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। 


Related News