ਗਲੇਨ ਮੈਕਸਵੈੱਲ ਨੇ ਲਾਇਆ ODI WC ਦਾ ਸਭ ਤੋਂ ਤੇਜ਼ ਸੈਂਕੜਾ, ਤੋੜਿਆ ਏਡਨ ਮਾਰਕਰਮ ਦਾ ਰਿਕਾਰਡ

Wednesday, Oct 25, 2023 - 08:00 PM (IST)

ਗਲੇਨ ਮੈਕਸਵੈੱਲ ਨੇ ਲਾਇਆ ODI WC ਦਾ ਸਭ ਤੋਂ ਤੇਜ਼ ਸੈਂਕੜਾ, ਤੋੜਿਆ ਏਡਨ ਮਾਰਕਰਮ ਦਾ ਰਿਕਾਰਡ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਤੂਫਾਨੀ ਬੱਲੇਬਾਜ਼ ਗਲੇਨ ਮੈਕਸਵੈੱਲ ਨੇ ਵਿਸ਼ਵ ਕੱਪ 'ਚ ਇਤਿਹਾਸ ਰਚ ਦਿੱਤਾ ਹੈ। ਉਸ ਨੇ ਬੁੱਧਵਾਰ (25 ਅਕਤੂਬਰ) ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਨੀਦਰਲੈਂਡ ਖ਼ਿਲਾਫ਼ 40 ਗੇਂਦਾਂ ਵਿੱਚ ਸੈਂਕੜਾ ਜੜਿਆ। ਇਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਹੈ। ਮੈਕਸਵੈੱਲ ਨੇ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਦਾ ਰਿਕਾਰਡ ਤੋੜ ਦਿੱਤਾ। ਇਹ ਇਤਫ਼ਾਕ ਹੈ ਕਿ ਮਾਰਕਰਮ ਨੇ ਇਸ ਵਿਸ਼ਵ ਕੱਪ ਵਿੱਚ ਇਹ ਰਿਕਾਰਡ ਬਣਾਇਆ ਸੀ। ਮੈਕਸਵੈੱਲ ਨੇ ਉਸ ਨੂੰ ਸਿਰਫ 19 ਦਿਨਾਂ ਵਿੱਚ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ : ਪੰਜ ਤੱਤਾਂ 'ਚ ਵਿਲੀਨ ਹੋਏ ਬਿਸ਼ਨ ਸਿੰਘ ਬੇਦੀ, ਨੂੰਹ-ਪੁੱਤ ਨੇ ਰੋਂਦਿਆਂ ਨਿਭਾਈਆਂ ਅੰਤਿਮ ਰਸਮਾਂ, ਪਹੁੰਚੇ ਦਿੱਗਜ ਲੋਕ

ਮੈਕਸਵੈੱਲ ਨੇ ਨੀਦਰਲੈਂਡ ਖਿਲਾਫ ਤੂਫਾਨੀ ਬੱਲੇਬਾਜ਼ੀ ਕੀਤੀ। ਉਸ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਉਸ ਨੇ 44 ਗੇਂਦਾਂ 'ਤੇ 106 ਦੌੜਾਂ ਬਣਾਈਆਂ। ਮੈਕਸਵੈੱਲ ਨੇ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਅੱਠ ਛੱਕੇ ਜੜੇ। ਉਸ ਦੀ ਪਾਰੀ ਦੀ ਬਦੌਲਤ ਕੰਗਾਰੂ ਟੀਮ ਨੇ 50 ਓਵਰਾਂ 'ਚ ਅੱਠ ਵਿਕਟਾਂ 'ਤੇ 399 ਦੌੜਾਂ ਬਣਾਈਆਂ। ਮੈਕਸਵੈੱਲ ਤੋਂ ਇਲਾਵਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 93 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ।

ਇਹ ਵੀ ਪੜ੍ਹੋ : ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ 'ਚ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਜਿੱਤਿਆ ਸੋਨ ਤਮਗਾ

ਵਨਡੇ ਕ੍ਰਿਕਟ 'ਚ ਚੌਥਾ ਸਭ ਤੋਂ ਤੇਜ਼ ਸੈਂਕੜਾ
ਮੈਕਸਵੈੱਲ ਨੇ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਪਰ ਵਨਡੇ ਕ੍ਰਿਕਟ 'ਚ ਉਹ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਨਹੀਂ ਆ ਸਕੇ। ਉਸਨੇ ਵਨਡੇ ਕ੍ਰਿਕਟ ਵਿੱਚ ਚੌਥਾ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਇਸ ਮਾਮਲੇ 'ਚ ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਸ ਪਹਿਲੇ ਸਥਾਨ 'ਤੇ ਹਨ। ਉਸ ਨੇ 2015 ਵਿੱਚ ਜੋਹਾਨਸਬਰਗ ਵਿੱਚ ਵੈਸਟਇੰਡੀਜ਼ ਖ਼ਿਲਾਫ਼ 31 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ।2014 ਵਿੱਚ ਨਿਊਜ਼ੀਲੈਂਡ ਦੇ ਕੋਰੀ ਐਂਡਰਸਨ ਨੇ ਕੁਈਨਜ਼ਟਾਊਨ ਵਿੱਚ ਵੈਸਟਇੰਡੀਜ਼ ਖ਼ਿਲਾਫ਼ 36 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ ਅਤੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੇ ਨੈਰੋਬੀ ਵਿੱਚ ਸ੍ਰੀਲੰਕਾ ਖ਼ਿਲਾਫ਼ 37 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Tarsem Singh

Content Editor

Related News