ਸੋਸ਼ਲ ਮੀਡੀਆ ਤੇ ਫੁੱਟਿਆ ਮੈਕਸਵੇਲ ਦਾ ਗ਼ੁੱਸਾ, ਕਿਹਾ- ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ

10/12/2021 4:01:43 PM

ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਐਲੀਮਿਨੇਟਰ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ. ਬੀ.) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਸਫਰ ਵੀ ਖ਼ਤਮ ਹੋ ਗਿਆ। ਹੁਣ ਕੇ. ਕੇ. ਆਰ. ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਵੇਗਾ ਜਿਸ 'ਚ ਜਿੱਤਣ ਵਾਲੀ ਟੀਮ ਫ਼ਾਈਨਲ 'ਚ ਚੇਨਈ ਸੁਪਰਕਿੰਗਜ਼ ਨਾਲ ਭਿੜੇਗੀ। ਆਰ. ਸੀ. ਬੀ. ਦੀ ਹਾਰ ਦੇ ਬਾਅਦ ਟੀਮ ਦੇ ਆਪਣੇ ਇਕ ਸਾਥੀ ਦੇ ਨਾਲ ਹੋਏ ਵਿਵਹਾਰ ਤੋਂ ਨਾਖ਼ੁਸ਼ ਗਲੇਨ ਮੈਕਸਵੇਲ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਨੂੰ ਡਰ ਵਾਲੀ ਜਗ੍ਹਾ ਬਣਾਉਣਾ ਚਾਹੁੰਦੇ ਹਨ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜਾਣੋ ਦਿਲ ਨੂੰ ਛੂਹ ਲੈਣ ਵਾਲੀ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੀ ਲਵ ਸਟੋਰੀ ਬਾਰੇ

ਆਰ. ਸੀ. ਬੀ. ਦੀ ਹਾਰ ਦੇ ਬਾਅਦ ਟੀਮ ਦੇ ਇਕ ਆਪਣੇ ਸਾਥੀ ਦੇ ਨਾਲ ਹੋਏ ਵਿਵਹਾਰ ਤੋਂ ਨਾਖ਼ੁਸ਼ ਮੈਕਸੇਵਲ ਨੇ ਅਸਲੀ ਪ੍ਰਸ਼ੰਸਕਾਂ ਨੂੰ ਧੰਨਵਾਦ ਕੀਤਾ, ਪਰ ਨਾਲ ਹੀ ਕੁਝ ਲੋਕਾਂ ਨੂੰ ਸੋਸ਼ਲ ਮੀਡੀਆ ਨੂੰ ਵਿਕਰਾਲ ਜਗ੍ਹਾ ਬਣਾਉਣ 'ਤੇ ਲੰਮੇ ਹੱਥੀ ਲੈਂਦਿਆਂ ਕਿਹਾ, ਆਰ. ਸੀ. ਬੀ. ਲਈ ਇਹ ਸੀਜ਼ਨ ਚੰਗਾ ਰਿਹਾ। ਅਸੀਂ ਉੱਥੇ ਤਕ ਨਹੀਂ ਪਹੁੰਚ ਸਕੇ, ਜਿੱਥੇ ਪਹੁੰਚਣਾ ਸੀ ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਇਹ ਆਈ. ਪੀ. ਐੱਲ. ਸਾਡੇ ਲਈ ਚੰਗਾ ਨਹੀਂ ਰਿਹਾ। ਪਰ ਫਿਰ ਵੀ ਸੋਸ਼ਲ ਮੀਡੀਆ 'ਤੇ ਲੋਕ ਟੀਮ ਬਾਰੇ ਬੇਕਾਰ ਗੱਲਾਂ ਕਰ ਰਹੇ ਹਨ, ਜੋ ਸ਼ਰਮਨਾਕ ਹੈ। ਉਨ੍ਹਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਵੀ ਇਨਸਾਨ ਹਾਂ, ਜੋ ਹਰ ਦਿਨ ਆਪਣਾ ਸਰਵਸ੍ਰੇਸ਼ਠ ਦੇ ਰਹੇ ਹਨ। ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਇੰਨਾ ਹੀ ਕਹਿਣਾ ਚਾਹਾਂਗਾ ਕਿ ਗ਼ਲਤ ਭਾਸ਼ਾ ਦਾ ਇਸਤੇਮਾਲ ਕਰਨ ਦੀ ਬਜਾਏ ਚੰਗੇ ਇਨਸਾਨ ਬਣਨ।

ਇਹ ਵੀ ਪੜ੍ਹੋ : ਵਾਰਨਰ ਨੇ ਛੱਡਿਆ ਹੈਦਰਾਬਾਦ ਦਾ ਸਾਥ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਮੈਕਸਵੇਲ ਨੇ ਅੱਗੇ ਕਿਹਾ, ਆਰ. ਸੀ. ਬੀ. ਦੇ ਸੱਚੇ ਪ੍ਰਸ਼ੰਸ਼ਕ ਨੂੰ ਉਨ੍ਹਾਂ ਦੇ ਪਿਆਰ ਦੇ ਸਪੋਰਟ ਲਈ ਧੰਨਵਾਦ। ਉਨ੍ਹਾਂ ਆਰ. ਸੀ ਬੀ. ਦੇ ਖਿਡਾਰੀ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਗਲਤ ਭਾਸ਼ਾ ਵਰਤਨ ਵਾਲਿਆਂ ਨੂੰ ਕਿਹਾ ਕਿ ਉਹ ਅਜਿਹਾ ਵਿਵਹਾਰ ਨਾ ਕਰਨ। ਜੇਕਰ ਤੁਸੀਂ ਮੇਰੇ ਕਿਸੇ ਸਾਥੀ ਖਿਡਾਰੀ ਜਾਂ ਦੋਸਤ ਨੂੰ ਸੋਸ਼ਲ ਮੀਡੀਆ 'ਤੇ ਗਾਲ੍ਹਾਂ ਕੱਢੋਗੇ, ਤਾਂ ਤੁਹਾਨੂੰ ਸਾਰੇ ਲੋਕ ਬਲੌਕ ਕਰ ਦੇਣਗੇ। ਅਜਿਹੇ 'ਚ ਬੇਕਾਰ ਗੱਲ ਕਰਨ ਦਾ ਕੀ ਮਤਲਬ। ਅਜਿਹੇ ਲੋਕਾਂ ਲਈ ਮੁਆਫ਼ੀ ਦੀ ਕੋਈ ਜਗ੍ਹਾ ਨਹੀਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News