ਗਿੱਲ, ਫਜ਼ਲ ਅਤੇ ਪੰਚਾਲ ਨੂੰ ਇੰਡੀਆ ਬਲਿਊ, ਗ੍ਰੀਨ ਤੇ ਰੈੱਡ ਦੀ ਕਮਾਨ
Wednesday, Aug 07, 2019 - 12:38 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੰਗਲਵਾਰ ਦਲੀਪ ਟਰਾਫੀ ਦੇ ਆਗਾਮੀ ਸੈਸ਼ਨ ਲਈ ਸ਼ੁਭਮਨ ਗਿੱਲ ਨੂੰ ਇੰਡੀਆ ਬਲਿਊ, ਫੈਜ਼ ਫਜ਼ਲ ਨੂੰ ਇੰਡੀਆ ਗ੍ਰੀਨ ਤੇ ਪ੍ਰਿਯਾਂਕ ਪੰਚਾਲ ਨੂੰ ਇੰਡੀਆ ਰੈੱਡ ਦਾ ਕਪਤਾਨ ਨਿਯੁਕਤ ਕਰ ਦਿੱਤਾ। ਬੀ. ਸੀ. ਸੀ. ਆਈ. ਦੇ ਚੋਣਕਾਰ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਦਲੀਪ ਟਰਾਫੀ 2019-20 ਸੈਸ਼ਨ ਲਈ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ, ਜਿਸ ਦੇ ਮੁਕਾਬਲੇ 17 ਅਗਸਤ ਤੋਂ 8 ਸਤੰਬਰ ਤਕ ਬੈਂਗਲੁਰੂ ਵਿਚ ਖੇਡੇ ਜਾਣੇ ਹਨ।