ਵਰਲਡ ਕੱਪ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਅਹੁਦਾ ਨਹੀਂ ਛੱਡਣਗੇ ਗਿਬਸਨ

Monday, Jul 08, 2019 - 03:13 PM (IST)

ਵਰਲਡ ਕੱਪ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਅਹੁਦਾ ਨਹੀਂ ਛੱਡਣਗੇ ਗਿਬਸਨ

ਮੈਨਚੈਸਟਰ : ਵਰਲਡ ਕੱਪ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਦੱਖਣੀ ਅਫਰੀਕਾ ਦੇ ਕੋਚ ਓਟਿਸ ਗਿਬਸਨ ਅਹੁਦਾ ਨਹੀਂ ਛੱਡਣਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਸਦੀ ਟੀਮ ਨੂੰ ਤਿਆਰੀ ਲਈ ਪੂਰਾ ਸਮਾਂ ਨਹੀਂ ਮਿਲਿਆ। ਗਿਬਸਨ ਅਗਸਤ 2017 ਵਿਚ ਦੱਖਣੀ ਅਫਰੀਕਾ ਦੇ ਮੁੱਖ ਕੋਚ ਬਣੇ ਸੀ ਪਰ ਉਸਦੀ ਟੀਮ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਨਹੀਂ ਪਹੁੰਚ ਸਕੀ। 9 ਵਿਚੋਂ 3 ਮੈਚ ਜਿੱਤ ਕੇ ਉਹ ਅੰਕ ਸੂਚੀ ਵਿਚ 7ਵੇਂ ਨੰਬਰ 'ਤੇ ਰਹੀ।

PunjabKesari

ਆਪਣੀ ਕੋਚਿੰਗ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਬਾਰੇ ਪੁੱਛਣ 'ਤੇ ਗਿਬਸਨ ਨੇ ਕਿਹਾ, ''ਸਮਾਂ ਟੀਮ ਨੂੰ ਤਿਆਰ ਕਰਨ ਲਈ ਪੂਰਾ ਨਹੀਂ ਮਿਲਿਆ। ਅਸੀਂ ਹਮਲਾਵਰ ਖੇਡ ਦਿਖਾਇਆ ਪਰ ਤੁਹਾਨੂੰ ਸਮਾਂ ਵੀ ਚਾਹੀਦਾ ਹੈ। ਮੈਨੂੰ ਆਪਣੇ ਕੰਮ ਨਾਲ ਪਿਆਰ ਹੈ ਅਤੇ ਮੈਂ ਇਸ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ। ਮੈਨੂੰ ਸੀ. ਐੱਸ. ਏ. ਦੇ ਜਵਾਬ ਦੀ ਉਡੀਕ ਹੈ। ਮੇਰਾ ਕਰਾਰ ਸਤੰਬਰ ਦੇ ਮੱਧ ਤੱਕ ਹੈ। ਦੇਖਦੇ ਹਾਂ। ਗਿਬਸਨ ਨੇ ਕਿਹਾ ਕਿ ਵਰਲਡ ਕੱਪ ਤੋਂ ਪਹਿਲਾਂ ਕੁਝ ਖਿਡਾਰੀ ਰਿਟਾਇਰ ਹੋਏ, ਕੁਝ ਜ਼ਖਮੀ ਹੋਏ ਅਤੇ ਹਾਸ਼ਮ ਅਮਲਾ ਨੂੰ ਕੋਈ ਪਰਿਵਾਰਕ ਪਰੇਸ਼ਾਨੀ ਸੀ। ਅਸੀਂ ਦੌੜਾਂ ਨਹੀਂ ਬਣਾ ਸਕੇ ਪਰ ਖਿਡਾਰੀਆਂ ਨੂੰ ਸਮਾਂ ਦੇਣਾ ਹੋਵੇਗਾ।''

PunjabKesari


Related News