ਜਿਬ੍ਰਾਲਟਰ : ਅਧਿਬਨ ਤੇ ਨਾਰਾਇਣਨ ਦੀ ਸ਼ਾਨਦਾਰ ਜਿੱਤ
Saturday, Jan 25, 2020 - 12:06 PM (IST)

ਜਿਬ੍ਰਾਲਟਰ : ਭਾਰਤੀ ਗ੍ਰੈਂਡਮਾਸਟਰ ਬੀ. ਅਧਿਭਨ ਤੇ ਐੱਸ. ਐੱਲ. ਨਾਰਾਇਣਨ ਨੇ ਜਿਬ੍ਰਾਲਟਰ ਸ਼ਤਰੰਜ ਟੂਰਨਾਮੈਂਟ ਦੇ ਮਾਸਟਰਸ ਵਰਗ ਦੇ ਤੀਜੇ ਦੌਰ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਜਾਰਜੀਆ ਦਾ ਇਵਾਨ ਚੇਪਾਰਿਨੋਵ, ਅਰਜਨਟੀਨਾ ਦਾ ਕਿਰਸਾ ਲਿਏਂਡ੍ਰੋ, ਅਜ਼ਰਬੈਜਾਨ ਦਾ ਵਾਸਿਫ ਡੁਰਾਰਬੇਲੀ, ਇਟਲੀ ਦਾ ਪੀਅਰ ਲੂਈਗੀ ਬਾਸਸੋ ਤੇ ਰੂਸ ਦਾ ਮੈਕਸਿਮ ਚਿਗਾਏਵ 3 ਅੰਕ ਲੈ ਕੇ ਉਨ੍ਹਾਂ ਤੋਂ ਅੱਗੇ ਹਨ। ਚੋਟੀ ਦਰਜਾ ਪ੍ਰਾਪਤ ਸ਼ਖਰਿਆਰ ਮਾਮੇਦਿਆਰੋਵ ਨੂੰ ਫਰਾਂਸ ਦੇ ਗ੍ਰੈਂਡ ਮਾਸਟਰ ਜੁਲੇਮ ਮੂਸਾਰਡ ਨੇ ਡਰਾਅ ’ਤੇ ਰੋਕਿਆ। ਦੂਜਾ ਦਰਜਾ ਪ੍ਰਾਪਤ ਫਰਾਂਸ ਦੇ ਮੈਕਸਿਮ ਵਾਚਿਯੇਰ ਲਾਗ੍ਰੇਵ ਨੇ ਇਸਰਾਈਲ ਦੇ ਤਾਲ ਬਾਰੋਨ ਨੂੰ ਹਰਾਇਆ। ਅਧਿਬਨ ਤੇ ਨਾਰਾਇਣਨ ਤੋਂ ਇਲਾਵਾ ਵੈਭਵ ਸੂਰੀ ਤੇ ਕਾਰਤੀਕੇਅਨ ਮੁਰਲੀ ਦੇ ਵੀ ਢਾਈ ਅੰਕ ਹਨ। ਅਧਿਬਨ ਨੇ ਬੁਲਗਾਰੀਆ ਦੇ ਮਾਰਟਿਨ ਪੇਤ੍ਰੋਵ ਨੂੰ ਤੇ ਨਾਰਾਇਣਨ ਨੇ ਚੀਨ ਦੇ ਤਿੰਗਜੀ ਲੇਈ ਨੂੰ ਹਰਾਇਆ। ਨੌਜਵਾਨ ਗ੍ਰੈਂਡਮਾਸਟਰ ਰੌਨਕ ਸਾਧਵਾਨੀ ਨੇ ਡੇਵਿਡ ਨਵਾਰੋ ਨਾਲ ਅੰਕ ਵੰਡੇ।