ਘੋਸ਼ਾਲ ਦਾ ਵਿਸ਼ਵ ਚੈਂਪੀਅਨਸ਼ਿਪ ''ਚ ਸ਼ਾਨਦਾਰ ਸਫਰ ਕੁਆਰਟਰ ਫਾਈਨਲ ''ਚ ਹਾਰ ਕੇ ਖਤਮ
Friday, Mar 01, 2019 - 08:21 PM (IST)

ਸ਼ਿਕਾਗੋ— ਜਰਮਨੀ ਦੇ ਸਿਮੋਨ ਰੋਸਨਰ ਨੇ ਇਥੇ ਪੀ. ਐੱਸ. ਏ. ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਸੌਰਭ ਘੋਸ਼ਾਲ ਦੇ ਸ਼ਾਨਦਾਰ ਸਫਰ ਨੂੰ ਖਤਮ ਕਰ ਦਿੱਤਾ। ਤੀਜਾ ਦਰਜਾ ਪ੍ਰਾਪਤ ਰੋਸਨਰ ਨੇ ਵੀਰਵਾਰ ਘੋਸ਼ਾਲ ਨੂੰ 11-8, 11-6, 11-7 ਨਾਲ ਹਰਾਇਆ। ਸਕੋਰ ਤੋਂ ਭਾਵੇਂ ਹੀ ਅੰਦਾਜ਼ਾ ਨਾ ਹੋਵੇ ਪਰ 50 ਮਿੰਟ ਦੇ ਮੈਰਾਥਨ ਵਿਚ ਘੋਸ਼ਾਲ ਨੇ ਆਪਣਾ ਸਰਵਸ੍ਰੇਸ਼ਠ ਦਿੱਤਾ ਪਰ ਉਹ ਚੋਟੀ ਦੀ ਰੈਂਕਿੰਗ 'ਤੇ ਕਾਬਜ਼ ਜਰਮਨੀ ਦੇ ਖਿਡਾਰੀ ਨੂੰ ਹਰਾ ਨਹੀਂ ਸਕਿਆ।