ਜੂਨੀਅਰ ਵਿਸ਼ਵ ਕੱਪ ਸੈਮਫਾਈਨਲ ’ਚ ਭਾਰਤ ਸਾਹਮਣੇ ਜਰਮਨੀ ਦੀ ਮਜ਼ਬੂਤ ਚੁਣੌਤੀ

Thursday, Dec 14, 2023 - 09:29 AM (IST)

ਜੂਨੀਅਰ ਵਿਸ਼ਵ ਕੱਪ ਸੈਮਫਾਈਨਲ ’ਚ ਭਾਰਤ ਸਾਹਮਣੇ ਜਰਮਨੀ ਦੀ ਮਜ਼ਬੂਤ ਚੁਣੌਤੀ

ਕੁਆਲਾਲੰਪੁਰ, (ਭਾਸ਼ਾ)– ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਜੂਨੀਅਰ ਪੁਰਸ਼ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਵੀਰਵਾਰ ਨੂੰ ਜਰਮਨੀ ਵਰਗੀ ਮਜ਼ਬੂਤ ਟੀਮ ਸਾਹਮਣੇ ਹੋਵੇਗੀ ਤਾਂ ਉਸਦਾ ਟੀਚਾ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਚੌਥੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਦਾ ਹੋਵੇਗਾ।

ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਕਾਬਜ਼ ਭਾਰਤ ਨੇ ਚੌਥੀ ਰੈਂਕਿੰਗ ਵਾਲੀ ਨੀਦਰਲੈਂਡ ਟੀਮ ਨੂੰ ਕੁਆਰਟਰ ਫਾਈਨਲ ਵਿਚ 4-3 ਨਾਲ ਹਰਾਇਆ ਸੀ। ਕਪਤਾਨ ਉੱਤਮ ਸਿੰਘ ਨੇ ਕਿਹਾ,‘‘ਸਾਨੂੰ ਦਬਾਅ ਵਿਚ ਖੇਡਣ ਦੀ ਆਦਤ ਹੋ ਗਈ ਹੈ। ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਫਾਈਨਲ ਹੋਵੇ ਜਾਂ ਜੋਹੋਰ ਕੱਪ ਵਿਚ ਕਾਂਸੀ ਤਮਗੇ ਦਾ ਮੁਕਾਬਲਾ, ਅਸੀਂ ਦਬਾਅ ਵਿਚ ਹੀ ਖੇਡ ਕੇ ਜਿੱਤ ਦਰਜ ਕੀਤੀ ਹੈ।’’

ਇਹ ਵੀ ਪੜ੍ਹੋ : ਅਨੁਰਾਗ ਠਾਕੁਰ ਨੇ 'ਸਪੋਰਟਸ ਸਾਇੰਸ ਕਨਕਲੇਵ' ਵਿੱਚ ਪੈਰਾ ਐਥਲੀਟਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

ਭਾਰਤ ਦਾ ਮਨੋਬਲ ਇਸ ਲਈ ਵੀ ਵਧਿਆ ਹੈ ਕਿ ਗੋਲ ਗਵਾਉਣ ਤੋਂ ਬਾਅਦ ਟੀਮ ਨੇ ਵਾਪਸੀ ਕੀਤੀ ਹੈ। ਨੀਦਰਲੈਂਡ ਵਿਰੁੱਧ ਸ਼ੁਰੂਆਤ ਵਿਚ ਬੈਕਫੁੱਟ ’ਤੇ ਰਹਿਣ ਤੋਂ ਬਾਅਦ ਉਸ ਨੇ ਹਮਲਾਵਰ ਖੇਡ ਦਿਖਾ ਕੇ ਜਿੱਤ ਦਰਜ ਕੀਤੀ। ਜਰਮਨ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਸਦਾ ਡਿਫੈਂਸ ਬਹੁਤ ਮਜ਼ਬੂਤ ਹੈ। ਇਸ ਤੋਂ ਇਲਾਵਾ ਉਹ ਤੇਜ਼ੀ ਨਾਲ ਜਵਾਬੀ ਹਮਲੇ ਕਰਨ ਵਿਚ ਮਾਹਿਰ ਹਨ। 

ਡੱਚ ਟੀਮ ਵਿਰੁੱਧ ਰੋਹਿਤ ਨੇ ਆਖਰੀ ਕੁਆਰਟਰ ਫਾਈਨਲ ਵਿਚ 6 ਪੈਨਲਟੀ ਕਾਰਨਰ ਬਚਾਅ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਦੇਣ ਦੀ ਇਸ ਆਦਤ ਨੂੰ ਬਦਲਣਾ ਪਵੇਗਾ ਕਿਉਂਕਿ ਜਰਮਨੀ ਵਿਰੁੱਧ ਇਹ ਭਾਰੀ ਪੈ ਸਕਦੀ ਹੈ। ਇਸ ਸਾਲ ਭਾਰਤ ਦਾ ਸਾਹਮਣਾ ਜਰਮਨੀ ਨਾਲ ਚਾਰ ਵਾਰ ਹੋਇਆ ਹੈ ਤੇ ਚਾਰੇ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਖਰੀ ਵਾਰ ਜੋਹੋਰ ਕੱਪ ਸੈਮੀਫਾਈਨਲ ਵਿਚ ਜਰਮਨੀ ਨੇ ਉਸ ਨੂੰ 6-3 ਨਾਲ ਹਰਾਇਆ ਸੀ। ਭੁਵਨੇਸ਼ਵਰ ਵਿਚ ਜੂਨੀਅਰ ਵਿਸ਼ਵ ਕੱਪ 2021 ਵਿਚ ਵੀ ਜਰਮਨੀ ਨੇ ਸੈਮੀਫਾਈਨਲ ਵਿਚ ਭਾਰਤ ਨੂੰ 4-2 ਨਾਲ ਹਰਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News