ਜਰਮਨ ਫੁੱਟਬਾਲਰ ਮਿਊਲਰ ਨੇ ਦਿੱਤੀਆਂ ਵਿਰਾਟ ਨੂੰ ਸ਼ੁਭਕਾਮਨਾਵਾਂ
Tuesday, Jun 04, 2019 - 06:59 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਆਈ. ਸੀ. ਸੀ. ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਤੋਂ ਪਹਿਲਾਂ ਉਸਦੇ ਪ੍ਰਸੰਸਕਾਂ ਉਸ ਨੂੰ ਢੇਰ ਸਾਰੀਆਂ ਸ਼ੁਭਕਾਮਨਵਾਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਜਰਮਨੀ ਦਾ ਮਸ਼ਹੂਰ ਫੁੱਟਬਾਲਰ ਥਾਮਸ ਮਿਊਲਰ ਵੀ ਸ਼ਾਮਲ ਹੈ। ਪ੍ਰਸ਼ੰਸਕਾਂ ਵਿਚਾਲੇ ਜਰਮਨੀ ਤੇ ਬਾਇਰਨ ਮਿਊਨਿਖ ਦੇ ਸਟਾਰ ਸਟ੍ਰਾਈਕਰ ਨੇ 'ਇੰਡੀਆ' ਦੇ ਨਾਂ ਵਾਲੀ ਨੀਲੀ ਜਰਸੀ ਪਹਿਨੇ ਕਪਤਾਨ ਵਿਰਾਟ ਨੂੰ ਆਪਣੀਆਂ ਵਿਸ਼ੇਸ਼ ਸ਼ੁਭਕਾਮਨਾਵਾਂ ਭੇਜੀਆਂ।
29 ਸਾਲਾ ਜਰਮਨ ਫੁੱਟਬਾਲਰ ਨੇ ਟਵਿਟਰ 'ਤੇ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਮੈਂ ਵਿਸ਼ਵ ਕੱਪ 2019 ਵਿਚ ਹਿੱਸਾ ਲੈ ਰਹੀਆਂ ਸਾਰੀਆਂ ਕ੍ਰਿਕਟ ਟੀਮਾਂ ਨੂੰ ਰੋਮਾਂਚਕ ਮੁਕਾਬਲਿਆਂ ਲਈ ਸ਼ੁਭਕਾਮਨਵਾਂ ਦਿੰਦਾ ਹਾਂ ਪਰ ਮੇਰੀ ਖਾਸ ਵਧਾਈ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਹੈ। ਉਹ ਡੀ. ਐੈੱਫ. ਬੀ. ਟੀਮ ਦਾ ਸਰਮਥਕ ਹੈ ਤੇ ਕਈ ਵਾਰ ਸਾਡੀ ਟੀਮ ਦੇ ਪ੍ਰਤੀ ਸਮਰਥਨ ਜਤਾਉਂਦਾ ਹੈ। ਹੈਸ਼ਟੈਗ ਜਰਮਨੀ ਚੀਅਰਸ ਫਾਰ ਇੰਡੀਆ।''
ਇਸ ਤੋਂ ਪਹਿਲਾਂ ਵਿਰਾਟ ਵੀ ਜਰਮਨੀ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਸਮਰਥਨ ਕਰ ਚੁੱਕਾ ਹੈ।