ਸਰਵਨ ਵਿਰੁੱਧ ਬਿਆਨਬਾਜ਼ੀ ਲਈ ਗੇਲ ਨੂੰ ਮਿਲ ਸਕਦੀ ਹੈ ਸਜਾ

Wednesday, May 13, 2020 - 06:36 PM (IST)

ਸਰਵਨ ਵਿਰੁੱਧ ਬਿਆਨਬਾਜ਼ੀ ਲਈ ਗੇਲ ਨੂੰ ਮਿਲ ਸਕਦੀ ਹੈ ਸਜਾ

ਕਿੰਗਸਟਨ– ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਦੇ ਪ੍ਰਮੁੱਖ ਰਿਕੀ ਸਿਕਰਿਟ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਰਾਮਨਰੇਸ਼ ਸਰਵਨ ਵਿਰੁੱਧ ਹਾਲ ਹੀ ਵਿਚ ਸਖਤ ਬਿਆਨਬਾਜ਼ੀ ਕਰਨ ਲਈ ਸਜਾ ਭੁਗਤਣੀ ਪੈ ਸਕਦੀ ਹੈ ਪਰ ਉਸ ਨੇ ਉਮੀਦ ਜਤਾਈ ਕਿ ਇਸ ਨਾਲ ਇਸ ਚਮਤਕਾਰੀ ਬੱਲੇਬਾਜ਼ ਦੇ ਸ਼ਾਨਦਾਰ ਕਰੀਅਰ ਦਾ ਅੰਤ ਨਹੀਂ ਹੋਵੇਗਾ। 40 ਸਾਲਾ ਗੇਲ ਨੂੰ ਕੈਰੇਬੀਅਾਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਸੇਂਟ ਲੂਸੀਆ ਜੋਕਸ ਨੇ 2020 ਸੈਸ਼ਨ ਲਈ ਕਰਾਰਬੱਧ ਕੀਤਾ ਹੈ।

PunjabKesari

ਉਸ ਨੇ ਆਪਣੇ ਸਾਬਕਾ ਸਾਥੀ ਸਰਵਨ ਨੂੰ ‘ਕੋਰੋਨਾ ਵਾਇਰਸ ਤੋਂ ਵੀ ਬੁਰਾ’ ਕਰਾਰ ਦਿੱਤਾ। ਉਸ ਨੇ ਸਰਵਨ ’ਤੇ ਦੋਸ਼ ਲਾਇਆ ਕਿ ਉਸ ਨੇ ਉਸ ਨੂੰ ਸੀ. ਪੀ. ਐੱਲ. ਦੀ ਟੀਮ ਜਮੈਕਾ ਤਲਲਾਵਾਹ ਵਿਚੋਂ ਬਾਹਰ ਕਰਨ ਦੀ ਸਾਜਿਸ਼ ਰਚੀ ਸੀ। ਸਿਕਰਿਟ ਨੇ ਕਿਹਾ ਕਿ ਹਾਲਾਂਕਿ ਇਹ ਅਾਪਸੀ ਮਤਭੇਦ ਹਨ ਪਰ ਉਸ ਨੂੰ ਨਹੀਂ ਲੱਗਦਾ ਕਿ ਇਹ ਵਿਵਾਦ ਜਲਦ ਖਤਮ ਹੋਵੇਗਾ।  ਉਸ ਨੇ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਇਸ ਸਮੇਂ ਕ੍ਰਿਸ ਤੇ ਸੀ. ਪੀ. ਐੱਲ. ਵਿਚਾਲੇ ਕਿਸੇ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿਉਂਕਿ ਸੀ. ਪੀ. ਐੱਲ. ਦੇ ਕੁਝ ਨਿਯਮ ਹਨ, ਜਿਹੜੇ ਇੱਥੇ ਲਾਗੂ ਹੋਣਗੇ ਕਿਉਂਕਿ ਕ੍ਰਿਸ ਇਕ ਫ੍ਰੈਂਚਾਇਜ਼ੀ ਟੀਮ ਨਾਲ ਕਰਾਰਬੱਧ ਹੈ।’’


author

Ranjit

Content Editor

Related News