ਗਾਵਸਕਰ ਨੇ 33 ਸਾਲ ਬਾਅਦ ਵੀ ਅਲਾਟ ਕੀਤੀ ਜ਼ਮੀਨ ''ਤੇ ਨਹੀਂ ਬਣਾਈ ਕ੍ਰਿਕਟ ਅਕੈਡਮੀ, ਹੁਣ ਕੀਤੀ ਵਾਪਸ
Wednesday, May 04, 2022 - 03:14 PM (IST)
ਮੁੰਬਈ- ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਮੁੰਬਈ 'ਚ ਕ੍ਰਿਕਟ ਅਕੈਡਮੀ ਸਥਾਪਤ ਕਰਨ ਲਈ 33 ਸਾਲ ਪਹਿਲਾਂ ਅਲਾਟ ਕੀਤੇ ਗਏ ਸਰਕਾਰੀ ਭੂਖੰਡ (ਪਲਾਟ) ਨੂੰ ਵਾਪਸ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਰਿਹਾਇਸ਼ ਮੰਤਰੀ ਜਤਿੰਦਰ ਆਵਹਾਡ ਨੇ ਉਪ-ਨਗਰੀ ਬਾਂਦਰਾ ਇਲਾਕੇ 'ਚ ਗਾਵਸਕਰ ਨੂੰ ਅਲਾਟ ਕੀਤੀ ਗਈ ਜ਼ਮੀਨ ਦੀ ਵਰਤੋਂ ਨਹੀਂ ਕਰਨ 'ਤੇ ਪਿਛਲੇ ਸਾਲ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਇਹ ਵੀ ਪੜ੍ਹੋ : ਸਲਾਨਾ ICC ਰੈਂਕਿੰਗ: ਆਸਟ੍ਰੇਲੀਆ ਟੈਸਟ, ਭਾਰਤ ਟੀ-20 ਅਤੇ ਨਿਊਜ਼ੀਲੈਂਡ ਵਨਡੇ 'ਚ ਨੰਬਰ ਇੱਕ
ਇਸ ਜ਼ਮੀਨ 'ਤੇ ਕ੍ਰਿਕਟ ਅਕੈਡਮੀ ਸਥਾਪਤ ਕੀਤੀ ਜਾਣੀ ਸੀ ਪਰ ਤਿੰਨ ਦਹਾਕੇ ਬੀਤਣ ਦੇ ਬਾਅਦ ਵੀ ਅਜਿਹਾ ਨਹੀਂ ਹੋ ਸਕਿਆ। ਸੂਬਾ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਾਵਸਕਰ ਨੇ ਰਿਹਾਇਸ਼ ਤੇ ਖੇਤਰ ਵਿਕਾਸ ਅਥਾਰਿਟੀ (ਐੱਮ. ਐੱਚ. ਡੀ. ਏ.) ਨੂੰ ਜ਼ਮੀਨ ਵਾਪਸ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਲਿਵਿੰਗਸਟੋਨ ਨੇ ਲਗਾਇਆ IPL 2022 ਦਾ ਅਜੇ ਤਕ ਦਾ ਸਭ ਤੋਂ ਲੰਬਾ ਛੱਕਾ
ਵਹਾਡ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਗਾਵਸਕਰ ਨੇ ਮੁੱਖਮੰਤਰੀ ਉਧਵ ਠਾਕਰੇ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਉਹ ਸਾਲਾਂ ਪਹਿਲਾਂ ਬਾਂਦਰਾ 'ਚ ਉਨ੍ਹਾਂ ਨੂੰ ਦਿੱਤੀ ਗਈ ਜ਼ਮੀਨ 'ਤੇ ਕ੍ਰਿਕਟ ਅਕੈਡਮੀ ਸਥਾਪਤ ਨਹੀਂ ਕਰ ਸਕੇ ਹਨ। ਇਸ ਤੋਂ ਪਹਿਲਾਂ ਗਾਵਸਕਰ ਨੇ ਸਚਿਨ ਤੇਂਦੁਲਕਰ ਦੇ ਨਾਲ ਮਿਲ ਕੇ ਅਕੈਡਮੀ ਸਥਾਪਤ ਕਰਨ ਨੂੰ ਲੈ ਕੇ ਮੁੱਖਮੰਤਰੀ ਉਧਵ ਠਾਕਰੇ ਨਾਲ ਰਾਬਤਾ ਕਾਇਮ ਕੀਤਾ ਸੀ, ਪਰ ਇਸ 'ਤੇ ਅਮਲ ਨਹੀਂ ਹੋ ਸਕਿਆ ਸੀ। ਐੱਮ. ਐੱਚ. ਏ. ਡੀ. ਏ. ਨੇ ਗਾਵਸਕਰ ਤੋਂ ਜ਼ਮੀਨ ਨੂੰ ਵਾਪਸ ਕਰਨ ਦੀ ਬੇਨਤੀ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।