ਗਾਵਸਕਰ ਨੇ ਕੀਤੀ ਹਾਰਦਿਕ ਦੀ ਰੱਜ ਕੇ ਸ਼ਲਾਘਾ, ਕਿਹਾ- ਭਾਰਤੀ ਕਪਤਾਨ ਦੇ ਤੌਰ ''ਤੇ ਲਗ ਸਕਦੀ ਹੈ ਮੋਹਰ

03/14/2023 7:36:58 PM

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ 'ਚ ਟੀਮ ਇੰਡੀਆ ਨੇ 2-1 ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਆਪਣੀ ਅਗਲੀ ਮੁਹਿੰਮ ਭਾਵ ਆਸਟ੍ਰੇਲੀਆ ਖਿਲਾਫ 17 ਮਾਰਚ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਤਿਆਰ ਹੈ  ਜਿਸ 'ਚ ਰੋਹਿਤ ਸ਼ਰਮਾ ਪਰਿਵਾਰਕ ਵਚਨਬੱਧਤਾਵਾਂ ਕਾਰਨ ਪਹਿਲਾ ਵਨਡੇ ਨਹੀਂ ਖੇਡ ਸਕਣਗੇ। 

ਅਜਿਹੇ 'ਚ ਹਾਰਦਿਕ ਪੰਡਯਾ ਟੀਮ ਇੰਡੀਆ ਦੀ ਕਮਾਨ ਸੰਭਾਲਣਗੇ। ਇਸ ਕੜੀ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕੁਮੈਂਟੇਟਰ ਸੁਨੀਲ ਗਾਵਸਕਰ ਨੇ ਹਾਰਦਿਕ ਪੰਡਯਾ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ 'ਚ ਭਾਰਤ ਦਾ ਕਪਤਾਨ ਦੱਸਿਆ। ਦਰਅਸਲ, ਭਾਰਤੀ ਟੀਮ ਦੇ ਬਾਰਡਰ-ਗਾਵਸਕਰ ਟਰਾਫੀ ਜਿੱਤਣ ਤੋਂ ਬਾਅਦ, ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਇਕ ਸ਼ੋਅ 'ਤੇ ਇੱਕ ਖਾਸ ਗੱਲਬਾਤ ਵਿੱਚ ਹਾਰਦਿਕ ਪੰਡਯਾ ਦੀ ਤਾਰੀਫ ਦੇ ਪੁਲ ਬੰਨ੍ਹੇ। 

ਇਹ ਵੀ ਪੜ੍ਹੋ : IND vs AUS : ਵਨਡੇ ਸੀਰੀਜ਼ ਤੋਂ ਵੀ ਬਾਹਰ ਹੋਏ ਪੈਟ ਕਮਿੰਸ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

ਉਨ੍ਹਾਂ ਨੇ ਕਿਹਾ ,“ਤੁਸੀਂ ਇੱਕ ਕਪਤਾਨ ਦੇ ਰੂਪ ਵਿੱਚ ਹਾਰਦਿਕ ਪੰਡਯਾ ਵਿੱਚ ਤੁਸੀਂ ਜੋ ਦੇਖਦੇ ਹੋ ਉਹ ਟੀਮ ਦੇ ਬਾਕੀ ਮੈਂਬਰਾਂ ਲਈ ਆਰਾਮ ਦੀ ਭਾਵਨਾ ਹੈ। ਉਹ ਜਿਸ ਤਰ੍ਹਾਂ ਖਿਡਾਰੀਆਂ ਨੂੰ ਸੰਭਾਲਦਾ ਕਰਦਾ ਹੈ, ਖਿਡਾਰੀਆਂ ਨੂੰ ਉਤਸ਼ਾਹ ਦਿੰਦਾ ਹੈ। ਉਸ ਨਾਲ ਉੱਥੇ ਦੇ ਖਿਡਾਰੀ ਉਸ ਲਈ ਮੈਦਾਨ 'ਤੇ ਜਾ ਕੇ ਆਪਣੀ ਕੁਦਰਤੀ ਖੇਡ ਖੇਡਣ ਲਈ ਕਾਫੀ ਮਹੱਤਵਪੂਰਨ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਹੈ, ਜੋ ਕਿ ਸ਼ਾਨਦਾਰ ਸੰਕੇਤ ਹੈ।

ਸੁਨੀਲ ਗਾਵਸਕਰ ਨੇ ਕਿਹਾ ਕਿ ਹਾਰਦਿਕ ਪੰਡਯਾ ਇੱਕ ਪ੍ਰਭਾਵਸ਼ਾਲੀ ਖਿਡਾਰੀ ਦੇ ਨਾਲ-ਨਾਲ ਗੇਮ ਚੇਂਜਰ ਵੀ ਸਾਬਤ ਹੋ ਸਕਦਾ ਹੈ। ਆਈਪੀਐਲ ਵਿੱਚ ਵੀ ਅਸੀਂ ਦੇਖਿਆ ਕਿ ਜਦੋਂ ਗੁਜਰਾਤ ਟੀਮ ਨੂੰ ਤੇਜ਼ ਦੌੜਾਂ ਬਣਾਉਣ ਦੀ ਜ਼ਰੂਰਤ ਹੁੰਦੀ ਸੀ ਤਾਂ ਉਹ ਖੁਦ ਬੱਲੇਬਾਜ਼ੀ ਕਰਨ ਲਈ ਆਉਂਦੇ ਸਨ ਅਤੇ ਟੀਮ ਦੀ ਅਗਵਾਈ ਕਰਦੇ ਸਨ ਅਤੇ ਉਹ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ ਤੇ ਸਫਲ ਕਪਤਾਨ ਬਣਗੇ। ਮੇਰਾ ਮੰਨਣਾ ਹੈ ਕਿ ਜੇਕਰ ਉਹ ਮੁੰਬਈ 'ਚ ਪਹਿਲਾ ਮੈਚ ਜਿੱਤਦਾ ਹੈ, ਤਾਂ 2023 'ਚ ਵਿਸ਼ਵ ਕੱਪ ਖਤਮ ਹੋਣ 'ਤੇ ਭਾਰਤੀ ਕਪਤਾਨ ਦੇ ਤੌਰ 'ਤੇ ਲਗਭਗ ਉਸ 'ਤੇ ਮੋਹਰ ਲਗ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News