ਦਿੱਲੀ ਤੋਂ ਚੋਣਾਂ ਲੜ ਸਕਦੇ ਹਨ ਗੌਤਮ ਗੰਭੀਰ, ਇਸ ਪਾਰਟੀ 'ਚ ਹੋਣਗੇ ਸ਼ਾਮਲ
Sunday, Aug 19, 2018 - 06:54 PM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਹਾਲੇ ਕ੍ਰਿਕਟ ਨੂੰ ਅਲਵਿਦਾ ਨਹੀਂ ਕਿਹਾ ਪਰ ਭਾਰਤੀ ਜਨਤਾ ਪਾਰਟੀ (ਬੀ.ਜੀ.ਪੀ.) ਨੇ ਦਿੱਲੀ 'ਚ ਆਪਣਾ ਆਧਾਰ ਮਜਬੂਤ ਬਣਾਉਣ ਲਈ ਇਸ ਖਿਡਾਰੀ ਨੂੰ ਨਾਲ ਲੈਣ ਦਾ ਮੰਨ ਬਣਾ ਲਿਆ ਹੈ। ਰਿਪੋਰਟ ਮੁਤਾਬਕ ਬੀ.ਜੇ.ਪੀ. ਚਾਹੁੰਦੀ ਹੈ ਕਿ ਗੰਭੀਰ ਪਾਰਟੀ ਦੀ ਟਿਕਟ 'ਤੇ ਦਿੱਲੀ ਤੋਂ ਆਮ ਚੋਣਾਂ ਲੜੇ। ਹਾਲਾਂਕਿ ਇਸ 'ਤੇ ਗੰਭੀਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਬੀ.ਜੇ.ਪੀ. ਪ੍ਰਦੇਸ਼ 'ਚ ਕਈ ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਆਖਰੀ ਵਾਰ ਬੀ.ਜੀ.ਪੀ. ਵਲੋਂ ਮਦਨਲਾਲ ਖੁਰਾਨਾ ਮੁੱਖ ਮੰਤਰੀ ਰਹੇ ਸਨ। ਇਸ ਦੌਰਾਨ ਦਿੱਲੀ 'ਚ ਆਪਣੀ ਪਕੜ ਮਜਬੂਤ ਕਰਨ ਦੇ ਇਰਾਦੇ ਨਾਲ ਪਾਰਟੀ ਇਹ ਫੈਸਲਾ ਚੁੱਕ ਸਕਦੀ ਹੈ ਕਿਉਂਕਿ ਗੰਭੀਰ ਮੰਨਿਆ ਪਰਮੰਨਿਆ ਚਿਹਰਾ ਹੈ ਅਤੇ ਮੂਲਰੂਪ ਤੋਂ ਦਿੱਲੀ ਤੋਂ ਹੈ। ਲਿਹਾਜਾ ਇਹ ਬੀ.ਜੇ.ਪੀ. ਲਈ ਸਹੀ ਪ੍ਰਤੀਕਿਰਿਆ ਸਾਬਤ ਹੋ ਸਕਦੀ ਹੈ। ਗੰਭੀਰ ਕ੍ਰਿਕਟ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ ਦੇ ਚੱਲਦੇ ਵੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਸੈਨਿਕਾਂ ਲਈ ਪਿਛਲੇ ਦਿਨਾਂ 'ਚ ਡੋਨੇਸ਼ਨ ਵੀ ਦਿੱਤਾ ਸੀ।
ਕ੍ਰਿਕਟਰਾਂ ਦਾ ਰਾਜਨੀਤੀ ਨਾਲ ਹੈ ਪੁਰਾਣਾ ਰਿਸ਼ਤਾ
ਵੈਸੇ ਤਾਂ ਕ੍ਰਿਕਟਰਾਂ ਦਾ ਰਾਜਨੀਤੀ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ ਚਾਹੇ ਉਹ ਨਵਜੋਤ ਸਿੰਘ ਸਿੱਧੂ ਜਾ ਮੁਹੰਮਦ ਅਜਹਰੂਦੀਨ ਹੋਵੇ ਜਾ ਫਿਰ ਕਿਰਤੀ ਆਜਾਦ, ਪਰ ਇਸ ਲਿਸਟ 'ਚ ਹੁਣ ਗੰਭੀਰ ਦੇ ਰੂਪ 'ਚ ਨਵਾਂ ਨਾਮ ਜੁੜ ਸਕਦਾ ਹੈ। ਗੰਭੀਰ ਹੁਣ ਰਾਜਨੀਤੀ 'ਚ ਕਦਮ ਰੱਖ ਸਕਦੇ ਹਨ। ਗੰਭੀਰ ਖੁਦ ਵੀ ਦਿੱਲੀ 'ਚ ਰਹਿੰਦੇ ਹਨ ਅਤੇ ਉਹ ਉਸ ਭਾਰਤੀ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ ਜਿਸ ਨੇ ਧੋਨੀ ਦੀ ਕਪਤਾਨੀ 'ਚ 2007 'ਚ ਟੀ-20 ਵਿਸ਼ਵ ਅਤੇ 2011 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਦੋਵੇਂ ਹੀ ਟੂਰਨਾਮੈਂਟ ਦੇ ਫਾਈਨਲ 'ਚ ਗੰਭੀਰ ਨੇ ਮਹੱਤਵਪੂਰਨ ਪਾਰੀਆਂ ਖੇਡੀਆਂ ਸਨ।
