ਕ੍ਰਿਕਟਰ ਗੌਤਮ ਗੰਭੀਰ ਨੂੰ ਜਾਰੀ ਹੋਏ ਵਾਰੰਟ

12/21/2018 5:10:43 PM

ਨਵੀਂ ਦਿੱਲੀ— ਹਾਲ ਹੀ 'ਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਟੀਮ ਇੰਡੀਆ ਦੇ ਬੱਲੇਬਾਜ਼ ਗੌਤਮ ਗੰਭੀਰ ਹੁਣ ਇਕ ਵਿਵਾਦ 'ਚ ਫੱਸ ਗਏ ਹਨ। ਦਰਅਸਲ ਜ਼ਮੀਨ ਨਾਲ ਜੁੜੇ ਇਕ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਗੰਭੀਰ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਗੰਭੀਰ ਇਕ ਰੀਅਲ ਸਟੇਟ ਕੰਪਨੀ ਦੇ ਬ੍ਰੈਂਡ ਐਂਬੇਸਡਰ ਸਨ ਜਿਸਨੇ ਉਨ੍ਹਾਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ ਨਾਲ ਹੀ ਉਨ੍ਹਾਂ 'ਤੇ ਵਿੱਤੀ ਗੜਬੜੀ ਦਾ ਵੀ ਦੋਸ਼ ਹੈ। ਇਹ ਪ੍ਰੋਜੈਕਟ ਐੱਨ.ਸੀ.ਆਰ. 'ਚ ਵਿਕਸਿਤ ਹੋਣਾ ਸੀ ਪਰ ਹੋਇਆ ਨਹੀਂ ਅਤੇ ਨਿਵੇਸ਼ਕਾਂ ਦਾ ਪੈਸਾ ਡੁੱਬ ਗਿਆ। ਗੰਭੀਰ ਦੇ ਨਾਂ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਇਸ ਪ੍ਰੋਜੈਕਟ 'ਚ ਲਏ ਗਏ. ਜਿਸਦੇ ਚਲਦੇ ਉਹ ਪਹਿਲਾਂ ਹੀ ਕਾਨੂੰਨੀ ਪਚੜੇ 'ਚ ਫੱਸੇ ਹਨ। ਗੰਭੀਰ ਨੇ ਇਸਦੇ ਲਈ ਇਕ ਰੀਵਿਜਨ ਅਰਜੀ ਦਾਖਲ ਕੀਤੀ ਸੀ। ਜਿਸਨੂੰ ਦਿੱਲੀ ਦੀ ਸਾਕੇਤ ਅਦਾਲਤ ਨੇ ਖਾਰਿਜ ਕਰਦੇ ਹੋਏ ਉਨ੍ਹਾਂ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।

ਇਸ ਵਾਰੰਟ ਦੇ ਜਾਰੀ ਹੋਣ ਤੋਂ ਬਾਅਦ ਗੰਭੀਰ ਨੇ ਸੋਸ਼ਲ ਮੀਡੀਆ ਸਾਈਟ ਟਵਿਟਰ ਦੇ ਜਰੀਏ ਆਪਣਾ ਪੱਖ ਪੇਸ਼ ਕੀਤਾ ਹੈ। ਗੰਭੀਰ ਦਾ ਕਹਿਣਾ ਹੈ ਕਿ ਕੋਰਟ ਦੀਆਂ ਤਾਰੀਕਾਂ ਉਨ੍ਹਾਂ ਦੇ ਰਣਜੀ ਮੁਕਾਬਲਿਆਂ ਅਤੇ ਬਾਕੀ ਕਮਰਸ਼ੀਅਲ ਕੰਮਾਂ ਦੌਰਾਨ ਆ ਰਹੀਆਂ ਸਨ ਜਿਸ ਕਾਰਨ ਉਹ ਕੋਰਟ 'ਚ ਪੇਸ਼ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਵਾਰੰਟ ਜਾਰੀ ਕਰ ਦਿੱਤਾ ਗਿਆ। ਇਸ ਵਾਰੰਟ ਦੇ ਜਾਰੀ ਹੋਣ ਤੋਂ ਬਾਅਦ ਗੰਭੀਰ ਨੇ ਸੋਸ਼ਲ ਮੀਡੀਆ 'ਤੇ ਟਵਿਟਰ ਦੇ ਜਰੀਏ ਆਪਣਾ ਪੱਖ ਪੇਸ਼ ਕੀਤਾ ਹੈ। ਗੰਭੀਰ ਦਾ ਕਹਿਣਾ ਹੈ ਕਿ ਕੋਰਟ ਦੀਆਂ ਤਾਰੀਖਾਂ ਉਨ੍ਹਾਂ ਦੇ ਰਣਜੀ ਮੁਕਾਬਲਿਆਂ ਅਤੇ ਬਾਕੀ ਕਮਰਸ਼ੀਅਲ ਕੰਮਾਂ ਨਾਲ ਟਕਰਾ ਰਹੀ ਸੀ ਜਿਸਦੇ ਚੱਲਦੇ ਉਹ ਕੋਰਟ 'ਚ ਪੇਸ਼ ਨਹੀਂ ਹੋ ਸਕੇ ਅਤੇ ਵਾਰੰਟ ਜਾਰੀ ਹੋ ਗਿਆ।
 

ਗੰਭੀਰ ਨੇ ਸਾਫ ਕੀਤਾ ਕਿ ਅਦਾਲਤ 'ਚ ਉਨ੍ਹਾਂ ਦੇ ਵਕੀਲ ਹਮੇਸ਼ਾ ਹਰ ਤਾਰੀਖ 'ਤੇ ਮੌਜੂਦ ਰਹਿੰਦੇ ਸਨ ਅਤੇ ਉਹ ਕਾਨੂੰਨ ਦਾ ਪਾਲਨ ਕਰਦੇ ਹਨ ਅਤੇ ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਇਸ ਮਾਮਲੇ 'ਚ ਉਹ ਸਿਰਫ ਇਕ ਬ੍ਰੈਂਡ ਐਂਬੇਸਡਰ ਹੀ ਸਨ।
 

ਗੰਭੀਰ ਨੇ ਆਪਣੇ ਟਵੀਟ 'ਚ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਦੀ ਨਿਰਦੇਸ਼ਕਾਂ ਨਾਲ ਪੂਰੀ ਹਮਦਰਦੀ ਹੈ ਜਿਨ੍ਹਾਂ ਦਾ ਪੈਸਾ ਇਸ ਪ੍ਰੋਜੈਕਟ 'ਚ ਡੁੱਬਿਆ ਹੈ।
 

ਟੀਮ ਇੰਡੀਆ ਲਈ 58 ਟੈਸਟ ਅਤੇ 147 ਵਨ ਡੇ ਮੁਕਾਬਲੇ ਖੇਡਣ ਵਾਲੇ ਗੌਤਮ ਗੰਭੀਰ ਨੇ ਇਸੇ ਸਾਲ ਹੀ ਚਾਰ ਦਸੰਬਰ ਨੂੰ ਸੰਨਿਆਸ ਦਾ ਐਲਾਨ ਕੀਤਾ ਹੈ।

 


suman saroa

Content Editor

Related News