ਕਸ਼ਮੀਰ ’ਤੇ ਸ਼ਾਹਿਦ ਅਫਰੀਦੀ ਦੇ ਸਵਾਲ ’ਤੇ ਭੜਕੇ ਗੌਤਮ ਗੰਭੀਰ, ਦਿੱਤਾ ਮੂੰਹ ਤੋੜ ਜਵਾਬ
Thursday, Aug 29, 2019 - 11:52 AM (IST)

ਸਪੋਰਟਸ ਡੈਸਕ— ਪਾਕਿਸਤਾਨ ਦਾ ਕ੍ਰਿਕਟਰ ਸ਼ਾਹਿਦ ਅਫਰੀਦੀ ਮੌਜੂਦਾ ਪਾਕਿਸਤਾਨੀ ਪੀ. ਐੱਮ. ਇਮਰਾਨ ਖਾਨ ਦੇ ਕਹਿਣ ’ਤੇ ਧਾਰਾ 370 ਦੇ ਜੰਮੂ ਕਸ਼ਮੀਰ ਤੋਂ ਹਟਾਏ ਜਾਣ ’ਤੇ ਵਿਰੋਧ ਕਰਨ ’ਚ ਜੁੱਟ ਗਿਆ ਹੈ। ਅਜਿਹੇ ’ਚ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਗੌਤਮ ਗੰਭੀਰ ਨੇ ਕਸ਼ਮੀਰ ਨੂੰ ਲੈ ਕੇ ਫਿਰ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਲੰਮੇ ਹੱਥੀਂ ਲਿਆ ਹੈ।ਗੰਭੀਰ ਨੇ ਅਫਰੀਦੀ ਦੇ ਟਵੀਟ ਦਾ ਸ¬ਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਟਵਿੱਟਰ ’ਤੇ ਲਿਖਿਆ, ‘ਦੋਸਤੋ, ਇਸ ਤਸਵੀਰ ’ਚ ਸ਼ਾਹਿਦ ਅਫਰੀਦੀ ਖੁਦ ਸ਼ਾਹਿਦ ਅਫਰੀਦੀ ਤੋਂ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਸ਼ਾਹਿਦ ਅਫਰੀਦੀ ਨੂੰ ਅਗਲੀ ਵਾਰ ਸ਼ਰਮਿੰਦਾ ਕਰਨ ਲਈ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਸ਼ਾਹਿਦ ਅਜੇ ਵੀ ਵੱਡੇ ਨਹੀਂ ਹੋ ਸਕੇ ਹਨ। ਮੈਂ ਉਨ੍ਹਾਂ ਦੀ ਮਦਦ ਲਈ ਬੱਚਿਆਂ ਦੇ ਟਿਊਟੋਰੀਅਲ ਆਰਡਰ ਕਰ ਰਿਹਾ ਹਾਂ।’’ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਅਫਰੀਦੀ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਚਲੋ ਕਸ਼ਮੀਰ ਨੂੰ ਲੈ ਕੇ ਪ੍ਰਧਾਨਮੰਤਰੀ ਦੀ ਅਪੀਲ ’ਤੇ ਇਕਜੁੱਟ ਹੋ ਜਾਂਦੇ ਹਾਂ। ਮੈਂ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ‘ਮਜ਼ਾਰ-ਏ-ਕਾਇਦ’ ਜਾਵਾਂਗਾ। ਸਾਡੇ ਕਸ਼ਮੀਰੀ ਭਰਾਵਾਂ ਦੇ ਨਾਲ ਇਕਜੁੱਟਤਾ ਦਿਖਾਉਣ ਲਈ ਮੇਰੇ ਨਾਲ ਜੁੜੋ। 6 ਸਤੰਬਰ ਨੂੰ ਮੈਂ ਸ਼ਾਹਿਦ ਦੇ ਘਰ ਜਾਵਾਂਗਾ। ਛੇਤੀ ਹੀ ਮੈਂ ਕੰਟਰੋਲ ਲਾਈਨ (ਐੱਲ. ਓ. ਸੀ.) ’ਤੇ ਵੀ ਜਾਵਾਂਗਾ।