ਟੈਸਟ ਸੀਰੀਜ਼ ਤੋਂ ਪਹਿਲਾਂ ਕੋਚ ਗੌਤਮ ਗੰਭੀਰ ਦੀ ਭਾਰਤੀ ਖਿਡਾਰੀਆਂ ਨੂੰ ਸਲਾਹ ; ''''ਹਰ ਗੇਂਦ ''ਤੇ ਪੇਸ਼ ਕਰੋ ਚੁਣੌਤੀ...''''
Friday, Jun 13, 2025 - 03:42 PM (IST)

ਸਪੋਰਟਸ ਡੈਸਕ- ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਆਪਣੀ ਟੀਮ ਨੂੰ ‘ਕੰਫਰਟ ਜ਼ੋਨ’ ’ਚੋਂ ਬਾਹਰ ਨਿਕਲਣ ਅਤੇ ਸੰਨਿਆਸ ਲੈ ਚੁੱਕੇ ਸਟਾਰ ਖਿਡਾਰੀਆਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਆਰ. ਅਸ਼ਵਿਨ ਦੀ ਗੈਰ-ਮੌਜੂਦਗੀ ’ਚ ਇੰਗਲੈਂਡ ਖਿਲਾਫ ਅਗਲੀ ਟੈਸਟ ਲੜੀ ਨੂੰ ਯਾਦਗਾਰ ਬਣਾਉਣ ਨੂੰ ਕਿਹਾ।
ਭਾਰਤ 2007 ਤੋਂ ਬਾਅਦ ਇੰਗਲੈਂਡ ’ਚ ਆਪਣੀ ਪਹਿਲੀ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਦੋਨੋਂ ਟੀਮਾਂ ਵਿਚਾਲੇ 5 ਮੈਚਾਂ ਦੀ ਟੈਸਟ ਲੜੀ 20 ਜੂਨ ਤੋਂ ਲੀਡਜ਼ ’ਚ ਪਹਿਲੇ ਟੈਸਟ ਨਾਲ ਸ਼ੁਰੂ ਹੋਵੇਗੀ।
ਗੰਭੀਰ ਨੇ ਅਸ਼ਵਿਨ, ਰੋਹਿਤ ਅਤੇ ਕੋਹਲੀ ਦੇ ਹਾਲ ਹੀ ’ਚ ਸੰਨਿਆਸ ਦਾ ਜ਼ਿਕਰ ਕਰਦਿਆਂ ਕਿਹਾ ਇਸ ਦੌਰੇ ਨੂੰ ਦੇਖਣ ਦੇ 2 ਤਰੀਕੇ ਹਨ। ਇਕ ਤਾਂ ਇਹ ਕਿ ਅਸੀਂ ਆਪਣੇ 3 ਸਭ ਤੋਂ ਜ਼ਿਆਦਾ ਤਜੁਰਬੇਕਾਰ ਖਿਡਾਰੀਆਂ ਤੋਂ ਬਿਨਾਂ ਹਾਂ ਜਾਂ ਸਾਨੂੰ ਦੇਸ਼ ਲਈ ਕੁਝ ਖਾਸ ਕਰਨ ਦਾ ਇਹ ਸ਼ਾਨਦਾਰ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਉਹ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਮੌਜੂਦਾ ਟੀਮ ’ਚ ਕੁਝ ਖਾਸ ਹਾਸਲ ਕਰਨ ਲਈ ‘ਜਨੂੰਨ ਅਤੇ ਪ੍ਰਤੀਬੱਧਤਾ’ ਮਹਿਸੂਸ ਕਰ ਸਕਦੇ ਹਨ। ਜਦੋਂ ਮੈਂ ਇਸ ਸਮੂਹ ਨੂੰ ਦੇਖਦਾ ਹਾਂ ਤਾਂ ਮੈਨੂੰ ਕੁਝ ਖਾਸ ਕਰਨ ਦੀ ਭੁੱਖ, ਜਨੂੰਨ ਅਤੇ ਪ੍ਰਤੀਬੱਧਤਾ ਦਿਸਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਤਿਆਗ ਕਰਦੇ ਹਾਂ ਤਾਂ ਸਾਨੂੰ ਆਪਣੇ ਕੰਫਰਟ ਜ਼ੋਨ ’ਚੋਂ ਬਾਹਰ ਆਉਂਦੇ ਹਾਂ। ਜੇਕਰ ਅਸੀਂ ਹਰ ਦਿਨ ਨਹੀਂ ਬਲਕਿ ਹਰ ਸੈਸ਼ਨ, ਹਰ ਘੰਟੇ ਅਤੇ ਹਰ ਗੇਂਦ ’ਤੇ ਚੁਣੋਤੀ ਪੇਸ਼ ਕਰਨੀ ਸ਼ੁਰੂ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਇਕ ਯਾਦਗਾਰੀ ਦੌਰਾ ਬਣਾ ਸਕਦੇ ਹਾਂ।
ਇਹ ਵੀ ਪੜ੍ਹੋ- ਪੈਟ ਕਮਿੰਸ ਦੀ ਘਾਤਕ ਗੇਂਦਬਾਜ਼ੀ ਅੱਗੇ ਬੇਵੱਸ ਹੋਏ ਅਫਰੀਕੀ ਬੱਲੇਬਾਜ਼, ਆਸਟ੍ਰੇਲੀਆ ਦੀ ਪਕੜ ਮਜ਼ਬੂਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e