ਗੌਰਿਕਾ ਨੂੰ ਪਹਿਲੇ ਦੌਰ ਵਿਚ 2 ਸ਼ਾਟ ਦੀ ਬੜ੍ਹਤ
Wednesday, Mar 06, 2019 - 07:13 PM (IST)

ਗੁਰੂਗ੍ਰਾਮ : ਗੌਰਿਕਾ ਬਿਸ਼ਨੋਈ ਨੇ ਹੀਰੋ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਪੰਜਵੇਂ ਗੇੜ ਦੇ ਪਹਿਲੇ ਦੌਰ ਦਾ ਅੰਤ ਬੋਗੀ ਨਾਲ ਕਰਨ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ 2 ਸ਼ਾਟ ਦੀ ਬੜ੍ਹਤ ਬਣਾਈ। ਸੈਸ਼ਨ ਵਿਚ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ 'ਚ ਲੱਗੀ ਗੌਰਿਕਾ ਚੌਥੇ ਗੇੜ ਵਿਚ ਉਪ ਜੇਤੂ ਅਤੇ ਤੀਜੇ ਗੇੜ ਵਿਚ ਤੀਜੇ ਸਥਾਨ 'ਤੇ ਰਹੀ। ਗੋਰਿਕਾ ਨੇ ਪਹਿਲੇ ਦੌਰ ਵਿਚ 72 ਦਾ ਸਕੋਰ ਬਣਾਇਆ। ਸਮ੍ਰਿਤੀ ਮਿਹਰਾ, ਸਿੱਧੀ ਕਪੂਰ ਅਤੇ ਗੁਰਸਿਮਰ ਬਦਵਾਲ ਤਿਨੋ 2 ਓਵਰ 74 ਦੇ ਸਕੋਰ ਨਾਲ ਸਾਂਝੇ ਦੂਜੇ ਸਥਾਨ 'ਤੇ ਹਨ। ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਅਨੰਨਯਾ ਦਤਾਰ ਅਤੇ ਤਜ਼ਰਬੇਕਾਰ ਨੇਹਾ ਤ੍ਰਿਪਾਠੀ ਦਾ ਸਕੋਰ 3 ਓਵਰ 75 ਹੈ ਅਤੇ ਉਹ ਸਾਂਝੇ 5ਵੇਂ ਸਥਾਨ 'ਤੇ ਹਨ।