ਗੌਰਿਕਾ ਬਿਸ਼ਨੋਈ ਨੇ ਹੀਰੋ WPG ਟੂਰ ''ਚ ਸੈਸ਼ਨ ਦਾ ਪਹਿਲਾ ਖਿਤਾਬ ਜਿੱਤਿਆ

Saturday, Sep 15, 2018 - 10:06 AM (IST)

ਗੁੜਗਾਂਵ— ਰੋਹਤਕ ਦੀ ਗੋਲਫਰ ਗੌਰਿਕਾ ਬਿਸ਼ਨੋਈ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 14ਵੇਂ ਪੜਾਅ ਦੇ ਅੰਤਿਮ ਦੌਰ 'ਚ ਤਿੰਨ ਓਵਰ 75 ਦਾ ਕਾਰਡ ਦੇ ਬਾਵਜੂਦ 6 ਸ਼ਾਟਸ ਦੀ ਬੜ੍ਹਤ ਨਾਲ ਖਿਤਾਬ ਜਿੱਤਣ 'ਚ ਸਫਲ ਰਹੀ।  
PunjabKesari
ਇਸ ਸੈਸ਼ਨ 'ਚ ਪਹਿਲੀ ਜਿੱਤ ਦੀ ਕੋਸ਼ਿਸ਼ 'ਚ ਲੱਗੀ ਗੌਰਿਕਾ ਨੇ ਤਿੰਨ ਓਵਰ 75 ਦਾ ਕਾਰਡ ਖੇਡਿਆ ਜਿਸ 'ਚ ਤਿੰਨ ਬਰਡੀ, ਦੋ ਬੋਗੀ ਅਤੇ ਦੋ ਡਬਲਜ਼ ਸ਼ਾਮਲ ਸਨ। ਗੌਰਿਕਾ ਦਾ ਕੁੱਲ ਸਕੋਰ 226 ਰਿਹਾ ਜਿਸ ਨਾਲ ਉਹ ਤਵੇਸਾ ਮਲਿਕ ਤੋਂ 6 ਸ਼ਾਟ ਦੀ ਬੜ੍ਹਤ ਨਾਲ ਪਹਿਲੇ ਸਥਾਨ 'ਤੇ ਰਹੀ। ਤਵੇਸਾ ਨੇ ਇਕ ਅੰਡਰ 71 ਦਾ ਕਾਰਡ ਖੇਡਿਆ ਪਰ ਉਹ ਕੁੱਲ ਸਕੋਰ 'ਚ ਗੌਰਿਕਾ ਤੋਂ ਪਿੱਛੇ ਹੀ ਰਹੀ। ਅਮਨਦੀਪ ਦ੍ਰਾਲ 233 ਦੇ ਕੁੱਲ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਰਹੀ।


Related News