ਸੋਲੰਕੀ ਤੇ ਤੰਵਰ ਸਟ੍ਰੈਂਡਜਾ ਮੈਮੋਰੀਅਲ ਦੇ ਕੁਆਰਟਰ ਫਾਈਨਲ ''ਚ

Sunday, Feb 17, 2019 - 11:47 AM (IST)

ਸੋਲੰਕੀ ਤੇ ਤੰਵਰ ਸਟ੍ਰੈਂਡਜਾ ਮੈਮੋਰੀਅਲ ਦੇ ਕੁਆਰਟਰ ਫਾਈਨਲ ''ਚ

ਨਵੀਂ ਦਿੱਲੀ— ਰਾਸ਼ਟਰਮੰਡਲ ਦੇ ਤਮਗਾ ਜੇਤੂ ਗੌਰਵ ਸੋਲੰਕੀ (52 ਕਿਲੋਗ੍ਰਾਮ) ਅਤੇ ਨਮਨ ਤੰਵਰ (91 ਕਿਲੋਗ੍ਰਾਮ) ਨੇ ਬੁਲਗਾਰੀਆ ਦੇ ਸੋਫੀਆ 'ਚ ਉਲਟ ਅੰਦਾਜ਼ 'ਚ ਜਿੱਤ ਦਰਜ ਕਰਦੇ ਹੋਏ 70ਵੇਂ ਸਟ੍ਰੈਂਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।  ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸੋਲੰਕੀ ਨੇ ਆਪਣੀ ਪਹਿਲੇ ਦੌਰ ਦੀ ਜਿੱਤ ਦੇ 24 ਘੰਟੇ ਦੇ ਅੰਦਰ ਦੁਬਾਰਾ ਰਿੰਗ 'ਚ ਕਦਮ ਰਖਿਆ ਅਤੇ ਸ਼ਨੀਵਾਰ ਰਾਤ ਨੂੰ ਸਖਤ ਮੁਕਾਬਲੇ 'ਚ ਕਜ਼ਾਖਸਤਾਨ ਦੇ ਅਨਵਰ ਮੁਜਾਪਾਰੋਵ ਨੂੰ 3-2 ਨਾਲ ਹਰਾਇਆ। ਅੰਤਿਮ ਅੱਠ ਦੇ ਮੁਕਾਬਲੇ 'ਚ ਸੋਲੰਕੀ ਦਾ ਸਾਹਮਣਾ ਉਜ਼ਬੇਕਿਸਤਾਨ ਦੇ ਫੇਜੋਵ ਕੁਦੋਨਯਾਜਰ ਨਾਲ ਹੋਵੇਗਾ। ਫੇਜੋਵ ਨੇ ਪ੍ਰੀ-ਕੁਆਰਟਰ ਫਾਈਨਲ 'ਚ ਸਥਾਨਕ ਦਾਅਵੇਦਾਰ ਟਿੰਕੋ ਬਨਾਬਕੋਵ ਨੂੰ ਹਰਾਇਆ। 
PunjabKesari
ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਮਗਾ ਜੇਤੂ 19 ਸਾਲਾ ਤੰਵਰ ਨੇ ਪੋਲੈਂਡ ਦੇ ਮਾਈਕਲ ਸੋਜਨਸਿਕੀ ਦੇ ਖਿਲਾਫ 5-0 ਦੀ ਜਿੱਤ ਦਰਜ ਕੀਤੀ। ਉਹ ਅਗਲੇ ਦੌਰ 'ਚ ਯੁਕ੍ਰੇਨ ਦੇ ਸੇਰਹੀ ਹੋਰਸਕੋਵ ਨਾਲ ਭਿੜਨਗੇ ਜਿਨ੍ਹਾਂ ਨੇ ਪ੍ਰੀ ਕੁਆਰਟਰ ਫਾਈਨਲ 'ਚ ਸਰਬੀਆ ਦੇ ਡਾਰਕੋ ਸਟੇਨਕੋਵਿਚ ਨੂੰ 5-0 ਨਾਲ ਹਰਾਇਆ। ਉਲਾਨਬਟੋਰ ਕੱਪ ਦੇ ਸੋਨ ਤਮਗਾ ਜੇਤੂ ਅੰਕੁਸ਼ ਦਾਹੀਆ ਨੂੰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਦਾਹੀਆ ਨੂੰ ਇਕ ਮਿੰਟ ਤੋਂ ਕੁਝ ਜ਼ਿਆਦਾ ਸਮੇਂ 'ਚ ਮੈਸੇਡੋਨੀਆ ਦੇ ਜੇਸਿਨ ਲਾਮਾ ਨੇ ਹਰਾਇਆ। ਲਾਮਾ ਦੇ ਦਬਦਬੇ ਨੂੰ ਦੇਖਦੇ ਹੋਏ ਰੈਫਰੀ ਨੇ ਮੈਚ ਵਿਚਾਲੇ ਹੀ ਮੁਕਾਬਲਾ ਰੋਕ ਦਿੱਤਾ।


author

Tarsem Singh

Content Editor

Related News