ਗੌਫ ਦਾ ਜਾਦੂ ਬਰਕਰਾਰ, ਬਣੀ ਤੀਜੇ ਦੌਰ 'ਚ ਪੁੱਜਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ
Thursday, Jul 04, 2019 - 01:12 PM (IST)

ਲੰਦਨ— ਅਮਰੀਕੀ ਖਿਡਾਰੀ ਕੋਕੋ ਗੌਫ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਇੱਥੇ ਵਿੰਬਲਡਨ ਟੈਨਿਸ ਗਰੈਂਡਸਲੈਮ 'ਚ ਤੀਜੇ ਦੌਰ 'ਚ ਪੁੱਜਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਬਣਨ ਦਾ ਗੌਰਵ ਹਾਸਲ ਕੀਤਾ ਜਦ ਕਿ ਪਿਛਲੇ ਚੈਂਪੀਅਨ ਨੋਵਾਕ ਜੋਕੋਵਿਚ ਨੇ ਲਗਾਤਾਰ 11ਵੇਂ ਸਾਲ ਆਕਰੀ 32 'ਚ ਜਗ੍ਹਾ ਬਣਾਈ। ਗੌਫ ਸਿਰਫ਼ 15 ਸਾਲ ਦੀ ਹੈ ਤੇ ਕੁਆਲੀਫਾਇੰਗ ਦੀ ਅੜਚਨ ਪਾਰ ਕਰਨ ਤੋਂ ਬਾਅਦ ਮੁੱਖ ਦੌਰ 'ਚ ਪਹੁੰਚੀ ਹਨ।
1991 ਤੋਂ ਬਾਅਦ ਉਹ ਪਹਿਲੀ ਨੌਜਵਾਨ ਖਿਡਾਰੀ ਹੈ ਜੋ ਵਿੰਬਲਡਨ ਦੇ ਤੀਜੇ ਦੌਰ 'ਚ ਪਹੁੰਚੀ, ਉਨ੍ਹਾਂ ਨੇ ਪਹਿਲਾਂ ਦੌਰ 'ਚ ਪੰਜ ਵਾਰ ਦੀ ਚੈਂਪੀਅਨ ਵੀਨਸ ਵਿਲੀਅਮਸ ਨੂੰ ਹਰਾ ਕੇ ਉਲਟਫੇਰ ਕੀਤਾ ਸੀ। 28 ਸਾਲ ਪਹਿਲਾਂ 15 ਸਾਲ ਦੀ ਜੈਨੀਫਰ ਕੈਪ੍ਰਿਆਤੀ ਸੈਮੀਫਾਈਨਲ ਤੱਕ ਪਹੁੰਚੀ ਸਨ। ਗੌਫ ਨੇ 2017 'ਚ ਸੈਮੀਫਾਈਨਲ ਤੱਕ ਪਹੁੰਚੀ ਸਲੋਵਾਕੀਆ ਦੀ ਮਾਗਡਾਲੇਨਾ ਰਿਬਾਰਿਕੋਵਾ ਨੂੰ 6-3, 6-3 ਤੋਂ ਹਾਰ ਦਿੱਤੀ।