ਗਤਕਾ ਦਿੱਲੀ ਓਲੰਪਿਕ ਐਸੋਸੀਏਸ਼ਨ ''ਚ ਬਤੌਰ ਖੇਡ ਸ਼ਾਮਲ

Monday, Nov 25, 2019 - 06:11 PM (IST)

ਗਤਕਾ ਦਿੱਲੀ ਓਲੰਪਿਕ ਐਸੋਸੀਏਸ਼ਨ ''ਚ ਬਤੌਰ ਖੇਡ ਸ਼ਾਮਲ

ਸਪੋਰਟਸ ਡੈਸਕ : ਦਿੱਲੀ ਓਲੰਪਿਕ ਐਸੋਸੀਏਸ਼ਨ ਨੇ ਗਤਕੇ ਨੂੰ ਆਪਣੀ ਖੇਡਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਹੈ ਤੇ  ਹੁਣ ਕੌਮਾਂਤਰੀ ਐਸੋਸੀਏਸ਼ਨ ਦਾ ਸਾਹਮਣੇ ਉਹ ਇਸ ਨੂੰ  ਸ਼ਾਮਲ ਕਰਨ ਦੀ ਮੰਗ ਰੱਖੇਗੀ, ਇਹ ਐਲਾਨ ਅੱਜ ਇੱਥੇ ਦਿੱਲੀ ਓਲੰਪਿਕ ਐਸੋਸ਼ੀਏਸ਼ਨ ਨੇ ਕੀਤਾ। ਉਸ ਨੇ ਕਿਹਾ ਕਿ ਭਾਰਤ ਵਿਚ ਗਤਕਾ ਬਹੁਤ ਹੀ ਪ੍ਰਸਿੱਧ ਹੈ ਤੇ ਇਸ ਨੂੰ ਹੋਰ ਸਪੋਰਟ ਦੀ ਲੋੜ ਹੈ, ਜਿਸ ਲਈ ਉਹ ਇਸ ਨੂੰ ਆਪਣੀਆਂ ਓਲੰਪਿਕ ਖੇਡਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਰਹੀ ਹੈ ਤੇ ਇਸ ਨੂੰ ਕੌਮਾਂਤਰੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਪੁਰਜ਼ੋਰ ਤੇ ਹਮਾਇਤ ਕਰੇਗੀ। ਇਸੇ ਦੇ ਤਹਿਤ ਹੁਣ ਉਸ ਨੇ ਫੈਸਲਾ ਕੀਤਾ ਹੈ ਕਿ ਕੌਮਾਂਤਰੀ ਓਲੰਪਿਕ ਖੇਡਾਂ ਨੂੰ ਬੇਨਤੀ ਕਰੇਗੀ ਕਿ ਇਸ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਤੇ ਇਸ ਦੇ ਮੁਕਾਬਲੇ ਦੇ ਸਮੇਂ ਨੂੰ ਦੇਖਦੇ ਹੋਏ ਇਸ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰੇ।
ਜ਼ਿਕਰਯੋਗ ਹੈ ਕਿ ਗਤਕੇ ਨੂੰ  ਹੁਣ ਤਕ  ਬਤੌਰ ਖੇਡ ਨਹੀਂ ਮੰਨਿਆ ਜਾਂਦਾ ਸੀ।

ਦਿੱਲੀ ਐਸੋਸਸ਼ੀਏਸ਼ਨ ਨੇ ਨਾਲ ਹੀ ਐਲਾਨ ਕੀਤਾ ਕਿ ਹੁਣ ਦਿੱਲੀ ਵਿਚ ਇਸ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ।  ਹਾਲਾਂਕਿ ਅਜੇ ਇੱਥੋਂ ਮਾਨਤਾ ਮਿਲਣ ਤੋਂ ਬਾਅਦ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮਾਨਤਾ ਲੈਣ ਵਿਚ ਸਮਾਂ ਲੱਗੇਗਾ।


Related News