ਗੈਰੀ ਕਰਸਟਨ ਨੇ ਲਗਾਤਾਰ ਅਸਫਲਤਾ ਤੋਂ ਬਾਅਦ ਪਾਕਿ ਟੀਮ ਦੀ ਖੋਲ੍ਹੀ ਪੋਲ

Tuesday, Sep 24, 2024 - 02:54 PM (IST)

ਗੈਰੀ ਕਰਸਟਨ ਨੇ ਲਗਾਤਾਰ ਅਸਫਲਤਾ ਤੋਂ ਬਾਅਦ ਪਾਕਿ ਟੀਮ ਦੀ ਖੋਲ੍ਹੀ ਪੋਲ

ਸਪੋਰਟਸ ਡੈਸਕ- ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵ੍ਹਾਈਟ-ਬਾਲ ਕੋਚ ਗੈਰੀ ਕਰਸਟਨ ਦੇ ਅਨੁਸਾਰ, ਪੁਰਸ਼ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਪੇਸ਼ੇਵਰਤਾ ਅਤੇ ਏਕਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਕਰਸਟਨ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਟੀਮ ਨੂੰ, ਸੋਮਵਾਰ 23 ਸਤੰਬਰ ਨੂੰ ਆਯੋਜਿਤ ਇਕ ਪ੍ਰੈਸ ਕਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਆਪਣਾ ਮਾਣ ਵਾਪਸ ਪਾਉਣ ਦੀ ਲੋੜ ਹੈ। ਕਰਸਟਨ ਦੀ ਟਿੱਪਣੀ ਪਾਕਿਸਤਾਨ ਕ੍ਰਿਕਟ ਬੋਰਡ ਦੇ 'ਕਨੈਕਸ਼ਨ ਕੈਂਪ' ਦੇ ਉਦਘਾਟਨ ਦਿਵਸ ਦੇ ਨਾਲ ਮੇਲ ਖਾਂਦੀ ਹੈ, ਇਹ ਇਕ ਅਜਿਹਾ ਆਯੋਜਨ ਹੈ ਜੋ ਖਿਡਾਰੀਆਂ ਅਤੇ ਪ੍ਰਬੰਧਨ ਨੂੰ ਪਾਕਿਸਤਾਨ ਕ੍ਰਿਕਟ ਦੀ ਦਿਸ਼ਾ ਦੇ ਬਾਰੇ 'ਚ ਗੱਲ ਕਰਨ ਲਈ ਇਕੱਠੇ ਲਿਆਉਂਦਾ ਹੈ।
ਕ੍ਰਿਕਟ ਦੀ ਦੁਨੀਆ 'ਚ ਪਾਕਿਸਤਾਨ ਦਾ ਹਾਲੀਆ ਪ੍ਰਦਰਸ਼ਨ ਸ਼ਰਮਨਾਕ ਰਿਹਾ ਹੈ। ਪਾਕਿਸਤਾਨ ਨੇ ਬੰਗਲਾਦੇਸ਼ ਖਿਲਾਫ ਆਪਣੀ ਪਹਿਲੀ ਘਰੇਲੂ ਟੈਸਟ ਸੀਰੀਜ਼ ਹਾਰੀ ਅਤੇ  ਹਾਲੀਆ ਵਨਡੇ ਅਤੇ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ 'ਚ ਬਾਹਰ ਹੋ ਗਿਆ। ਕਰਸਟਨ ਨੇ ਕਿਹਾ ਕਿ ਅੱਜ ਇਸ ਕਨੈਕਸ਼ਨ ਕੈਂਪ ਦਾ ਹਿੱਸਾ ਬਣਨਾ ਇਕ ਸ਼ਾਨਦਾਰ ਅਨੁਭਵ ਸੀ। ਮੈਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਸਾਡਾ ਉਦੇਸ਼ ਟੀਮ ਲਈ ਆਪਣੇ ਉਦੇਸ਼ਾਂ ਨੂੰ ਸੰਰੇਖਿਤ ਕਰਨਾ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਸਹਿਮਤ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੀ ਟੀਮ ਸਾਰੇ ਫਾਰਮੈਟਾਂ 'ਚ ਯਥਾਸੰਭਵ ਸਫਲ ਹੋਣ ਅਤੇ ਅਸੀਂ ਅੱਜ ਵੱਖ-ਵੱਖ ਚੀਜ਼ਾਂ 'ਤੇ ਵਿਚਾਰ ਕਰ ਰਹੇ ਹਾਂ ਜੋ ਸਾਡੀ ਮਦਦ ਕਰ ਸਕਦ ਹੈ ਅਤੇ ਟੀਮ ਨੂੰ ਆਪਣਾ ਸਰਵਸ਼੍ਰੇਸ਼ਠ ਬਣਨ 'ਚ ਮਦਦ ਕਰ ਸਕਦੀ ਹੈ।  ਉਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੀਮ ਅਤੇ ਖਿਡਾਰੀਆਂ ਦੇ ਪੇਸ਼ੇਵਰ ਪੱਧਰ ਦੇ ਸੰਦਰਭ 'ਚ ਇਕ ਚੀਜ਼ ਜਿਸ ਦੇ ਬਾਰੇ 'ਚ ਅਸੀਂ ਗੱਲ ਕੀਤੀ ਉਹ ਅਸਲ 'ਚ ਮਹੱਤਵਪੂਰਨ ਸੀ।


author

Aarti dhillon

Content Editor

Related News