ਕਪਤਾਨ ਗਰਗ ਦੇ ਸੈਂਕੜੇ ਨਾਲ ਭਾਰਤ ਨੇ ਅੰਡਰ 19 ਮੈਚ 'ਚ ਬੰਗਲਾਦੇਸ਼ ਨੂੰ ਹਰਾਇਆ

07/25/2019 3:45:26 PM

ਸਪੋਰਸਟ ਡੈਸਕ— ਕਪਤਾਨ ਪ੍ਰਿਅਮ ਗਰਗ ਦੇ 97 ਗੇਂਦ 'ਚ ਲਗਾਏ ਗਏ ਸੈਂਕੜੇ ਦੀ ਮਦਦ ਨਾਲ ਭਾਰਤ ਦੀ ਅੰਡਰ 19 ਟੀਮ ਨੇ ਬੰਗਲਾਦੇਸ਼ ਅੰਡਰ 19 ਟੀਮ ਨੂੰ ਨੌਜਵਾਨ ਵਨ ਡੇ ਕ੍ਰਿਕਟ ਸੀਰੀਜ਼ 'ਚ 35 ਦੌੜ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਗਰਗ 100 ਦੌੜਾਂ ਬਣਾ ਕੇ ਅਜੇਤੂ ਰਹੇ ਜਿਸ 'ਚ ਸੱਤ ਚੌਕੇ ਤੇ ਚਾਰ ਛੱਕੇ ਸ਼ਾਮਲ ਸਨ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਪੰਜ ਵਿਕਟਾਂ 'ਤੇ 265 ਦੌੜਾਂ ਬਨਾਈਆਂ। ਗਰਗ ਤੋਂ ਇਲਾਵਾ ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 90 ਗੇਂਦਾਂ 'ਚ 63 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ ਛੇ ਚੌਕੇ 'ਤੇ ਇਕ ਛੱਕਾ ਲਗਾਇਆ। ਤੀਲਕ ਵਰਮਾ ਨੇ 23 ਤੇ ਪ੍ਰਗਿਅਨੇਸ਼ ਕੰਪਿਲੇਸ਼ਵਰ ਨੇ ਵੀ 23 ਦੌੜਾਂ ਦੀ ਪਾਰੀ ਖੇਡੀ। ਧਰੁਵ ਜੁਰੇਲ ਨੇ 34 ਦੌੜਾਂ ਬਣਾਈਆਂ। ਬਾਅਦ ' ਚ ਖੱਬੇ ਹੱਥ ਦੇ ਸਪਿਨਰ ਸ਼ੁਭਾਂਗ ਹੇਗੜੇ ਨੇ 59 ਦੌੜਾਂ ਦੇ ਕੇ ਤਿੰਨ ਤੇ ਕਾਰਤਕ ਤਿਆਗੀ ਨੇ 16 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।PunjabKesari
ਬੰਗਲਾਦੇਸ਼ ਦੀ ਅੰਡਰ 19 ਟੀਮ 47.1 ਓਵਰ 'ਚ 229 ਦੌੜਾਂ 'ਤੇ ਆਊਟ ਹੋ ਗਈ। ਕਪਤਾਨ ਅਕਬਰ ਅਲੀ ਨੇ 56, ਸ਼ਮੀਮ ਹੁਸੈਨ ਨੇ 46 ਤੇ ਸਲਾਮੀ ਬੱਲੇਬਾਜ਼ ਤੰਜੀਦ ਹਸਨ ਨੇ 44 ਦੌੜਾਂ ਬਣਾਈਆਂ।  ਪਹਿਲੇ ਮੈਚ 'ਚ ਭਾਰਤੀ ਟੀਮ ਨੇ ਮੇਜਬਾਨ ਇੰਗਲੈਂਡ ਅੰਡਰ 19 ਟੀਮ ਨੂੰ ਪੰਜ ਵਿਕਟਾਂ ਤੋਂ ਹਰਾਇਆ ਸੀ। ਅਗਲਾ ਮੈਚ ਸ਼ਨੀਵਾਰ ਨੂੰ ਬੰਗਲਾਦੇਸ਼ ਨਾਲ ਹੀ ਖੇਡਣਾ ਹੈ।


Related News