ਗਾਰਸੀਆ ਨੇ ਜਿੱਤਿਆ ਆਪਣੇ ਕਰੀਅਰ ਦਾ ਦਸਵਾਂ ਖਿਤਾਬ

Monday, Aug 22, 2022 - 05:34 PM (IST)

ਗਾਰਸੀਆ ਨੇ ਜਿੱਤਿਆ ਆਪਣੇ ਕਰੀਅਰ ਦਾ ਦਸਵਾਂ ਖਿਤਾਬ

ਮੇਸਨ, (ਵਾਰਤਾ)- ਫਰਾਂਸ ਦੀ ਕੈਰੋਲੀਨ ਗਾਰਸੀਆ ਨੇ ਡਬਲਯੂ. ਟੀ. ਏ. ਟੂਰ 2022 ਵਿੱਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਚੈੱਕ ਗਣਰਾਜ ਦੀ ਪੇਤਰਾ ਕਵੀਤੋਵਾ ਨੂੰ ਹਰਾ ਕੇ ਆਪਣੇ ਕਰੀਅਰ ਦਾ 10ਵਾਂ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਗਾਰਸੀਆ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਕਵੀਤੋਵਾ ਨੂੰ ਸਿੱਧੇ ਸੈੱਟਾਂ ਵਿੱਚ 6-2, 6-4 ਨਾਲ ਹਰਾਇਆ। 

ਇਹ ਵੀ ਪੜ੍ਹੋ : ਸਰਕਾਰ ਨੇ ਫੀਫਾ ਦੀਆਂ ਸਾਰੀਆਂ ਮੰਗਾਂ ਮੰਨੀਆਂ, ਕੋਰਟ ’ਚ ਅਰਜ਼ੀ ਦੇ ਕੇ COA ਨੂੰ ਹਟਾਉਣ ਦਾ ਰੱਖਿਆ ਪ੍ਰਸਤਾਵ

ਹਾਰਡ ਕੋਰਟ ਦੀ ਇਸ ਜਿੱਤ ਦੇ ਨਾਲ, ਗਾਰਸੀਆ ਨੇ ਇਸ ਸੀਜ਼ਨ ਵਿੱਚ ਆਪਣਾ ਤੀਜਾ ਖਿਤਾਬ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਉਹ ਬੈਡ ਹੋਮਬਰਗ (ਗ੍ਰਾਸ ਕੋਰਟ) ਅਤੇ ਵਾਰਸਾ (ਕਲੇਅ ਕੋਰਟ) ਵਿੱਚ ਵੀ ਜਿੱਤ ਚੁੱਕੀ ਹੈ। ਗਾਰਸੀਆ ਕੁਆਲੀਫਾਇਰ ਰਾਊਂਡ ਤੋਂ ਜਗ੍ਹਾ ਬਣਾ ਕੇ ਫਾਈਨਲ 'ਚ ਪਹੁੰਚ ਗਈ ਸੀ। ਇਸ ਜਿੱਤ ਦੇ ਨਾਲ, ਉਹ WTA 1000 ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਵੀ ਬਣ ਗਈ ਹੈ। 

ਇਹ ਵੀ ਪੜ੍ਹੋ : ਐਮਬਾਪੇ ਨੇ ਅੱਠ ਸਕਿੰਟਾਂ ਵਿੱਚ ਗੋਲ ਕਰਕੇ 30 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ

ਗਾਰਸੀਆ ਨੇ ਜਿੱਤ ਤੋਂ ਬਾਅਦ ਕਿਹਾ, "ਇਹ ਨੀਰੀ ਖੁਸ਼ੀ ਹੈ। ਸਿਰਫ ਖੁਸ਼ੀ। ਹਰ ਜਿੱਤ ਬਹੁਤ ਮਹੱਤਵਪੂਰਨ ਹੁੰਦੀ ਹੈ। ਹਰ ਖਿਤਾਬ ਬਹੁਤ ਖਾਸ ਹੁੰਦਾ ਹੈ, ਭਾਵੇਂ ਉਹ ਡਬਲਯੂ. ਟੀ. ਏ. 250 ਹੋਵੇ ਜਾਂ 1000। ਇਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਅਜਿਹਾ ਵਾਰ-ਵਾਰ ਨਹੀਂ ਹੁੰਦਾ ਹੈ, ਇਸ ਲਈ ਤੁਹਾਨੂੰ ਇਸਦਾ ਆਨੰਦ ਲੈਣਾ ਹੁੰਦਾ ਹੈ। ਮੈਂ ਟੈਨਿਸ ਦੇ ਇਸ ਸ਼ਾਨਦਾਰ ਹਫ਼ਤੇ ਲਈ ਧੰਨਵਾਦੀ ਹਾਂ। ਇੱਕ ਹੋਰ ਖਿਤਾਬ ਜਿੱਤਣਾ ਬਹੁਤ ਖਾਸ ਹੈ।" ਉਨ੍ਹਾਂ ਕਿਹਾ, 'ਡਬਲਯੂ. ਟੀ. ਏ. 1000 ਵਿੱਚ ਸਭ ਕੁਝ ਬਹੁਤ ਤੇਜ਼ੀ ਨਾਲ ਹੁੰਦਾ ਹੈ। ਤੁਹਾਨੂੰ ਹਰ ਸਵੇਰ ਨੂੰ ਦੁਬਾਰਾ ਧਿਆਨ ਦੇਣਾ ਪੈਂਦਾ ਹੈ। ਇਹ ਇੱਕ ਸਖ਼ਤ ਚੁਣੌਤੀ ਸੀ, ਪਰ ਮੈਂ ਆਪਣੀ ਕੋਸ਼ਿਸ਼ ਤੋਂ ਬਹੁਤ ਖੁਸ਼ ਹਾਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News