IPL 2022 'ਚ ਰੋਹਿਤ-ਵਿਰਾਟ ਦੀ ਖ਼ਰਾਬ ਫਾਰਮ 'ਤੇ ਗਾਂਗੁਲੀ ਦਾ ਵੱਡਾ ਬਿਆਨ, T-20 WC ਨੂੰ ਲੈ ਕੇ ਕਹੀ ਇਹ ਗੱਲ

Tuesday, May 17, 2022 - 01:51 PM (IST)

IPL 2022 'ਚ ਰੋਹਿਤ-ਵਿਰਾਟ ਦੀ ਖ਼ਰਾਬ ਫਾਰਮ 'ਤੇ ਗਾਂਗੁਲੀ ਦਾ ਵੱਡਾ ਬਿਆਨ, T-20 WC ਨੂੰ ਲੈ ਕੇ ਕਹੀ ਇਹ ਗੱਲ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਚੰਗਾ ਨਹੀਂ ਰਿਹਾ ਹੈ। ਦੋਵੇਂ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਦੀ ਟੀਮ ਮੁੰਬਈ ਇੰਡੀਅਨਜ਼ ਸੀਜ਼ਨ ’ਚ ਲਗਾਤਾਰ 8 ਮੈਚ ਹਾਰ ਕੇ ਪਲੇਅ ਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਦੂਜੇ ਪਾਸੇ ਵਿਰਾਟ ਦੀ ਟੀਮ ਰਾਇਲ ਚੈਲਿੰਜਰਸ ਬੈਂਗਲੁਰੂ ਦੇ ਪਲੇਆਫ ’ਚ ਪਹੁੰਚਣ ਦੀ ਉਮੀਦ ਬਰਕਰਾਰ ਹੈ।

ਇਹ ਵੀ ਪੜ੍ਹੋ : ਮਹਿਲਾ ਟੀ20 ਚੈਲੰਜ ਲਈ ਟੀਮਾਂ ਦਾ ਐਲਾਨ, ਮੰਧਾਨਾ, ਹਰਮਨਪ੍ਰੀਤ ਤੇ ਦੀਪਤੀ ਨੂੰ ਮਿਲੀ ਕਪਤਾਨੀ

ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਈ. ਪੀ. ਐੱਲ. ’ਚ ਇਨ੍ਹਾਂ ਦੋਵਾਂ ਦਿੱਗਜਾਂ ਦੀ ਫ਼ਰਾਬ ਫਾਰਮ ਦੀ ਚਿੰਤਾ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵੱਡੇ ਖਿਡਾਰੀ ਹਨ ਅਤੇ ਇਸ ਟੂਰਨਾਮੈਂਟ ਵਿਚ ਨਾ ਚੱਲਣ ਨਾਲ ਜ਼ਿਆਦਾ ਚਿੰਤਾ ਨਹੀਂ ਹੋਣੀ ਚਾਹੀਦੀ। ਫਿਲਹਾਲ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੁਝ ਸੀਰੀਜ਼ ਖੇਡਣੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਦੀ ਫਾਰਮ 'ਚ ਵਾਪਸੀ ਹੋਵੇਗੀ।

ਗਾਂਗੁਲੀ ਨੇ ਕਿਹਾ ਕਿ ਮੈਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਫਾਰਮ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹਾਂ। ਉਹ ਬਹੁਤ ਚੰਗੇ, ਤੇ ਅਸਲ ’ਚ ਵੱਡੇ ਖਿਡਾਰੀ ਹਨ। ਵਿਸ਼ਵ ਕੱਪ ਅਜੇ ਬਹੁਤ ਦੂਰ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਟੂਰਨਾਮੈਂਟ ਸਫਲ ਰਹੇਗਾ। ਉਹ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਬਿਹਤਰੀਨ ਫਾਰਮ ’ਚ ਵਾਪਸੀ ਕਰਨਗੇ।

ਇਹ ਵੀ ਪੜ੍ਹੋ : ਸਿਫਤ ਕੌਰ ਸਮਰਾ ਨੇ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ 'ਚ ਭਾਰਤ ਲਈ ਜਿੱਤਿਆ 'ਸੋਨਾ'

ਆਈ. ਪੀ. ਐੱਲ. ਤੋਂ ਬਾਅਦ ਭਾਰਤੀ ਟੀਮ ਨੂੰ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਚਾਰ ਸੀਰੀਜ਼ ਖੇਡਣੀਆਂ ਹਨ। ਇਸ ਦੀ ਸ਼ੁਰੂਆਤ ਜੂਨ ’ਚ ਆਈ. ਪੀ. ਐੱਲ. ਤੋਂ ਤੁਰੰਤ ਬਾਅਦ ਘਰੇਲੂ ਮੈਦਾਨ ’ਤੇ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਘਰੇਲੂ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਨੂੰ ਆਇਰਲੈਂਡ ਖ਼ਿਲਾਫ਼ ਦੋ ਟੀ-20 ਮੈਚ ਖੇਡਣੇ ਹਨ। ਇਸ ਤੋਂ ਬਾਅਦ ਟੀਮ ਇੰਗਲੈਂਡ ਲਈ ਰਵਾਨਾ ਹੋਵੇਗੀ, ਜਿੱਥੇ 3 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News