ਗਾਂਗੁਲੀ ਨੇ ਰੋਹਿਤ-ਧਵਨ ਦੀ ਚੋਣ ''ਤੇ ਚੁੱਕੇ ਸਵਾਲ

Wednesday, Jan 10, 2018 - 11:35 PM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਦੱਖਣੀ ਅਫਰੀਕਾ ਖਿਲਾਫ ਕੇਪਟਾਊਨ 'ਚ ਖੇਡੇ ਗਏ ਪਹਿਲੇ ਕ੍ਰਿਕਟ ਟੈਸਟ ਮੈਚ 'ਚ ਓਪਨਰ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੂੰ ਆਖਰੀ ਇਲੈਵਨ 'ਚ ਸ਼ਾਮਿਲ ਕੀਤੇ ਜਾਣ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਭਾਰਤ ਨੂੰ ਮੇਜ਼ਬਾਨ ਦੱਖਣੀ ਅਫਰੀਕਾ ਹੱਥੋਂ ਪਹਿਲੇ ਟੈਸਟ ਮੈਚ 'ਚ 72 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਟੈਸਟ 'ਚ ਭਾਰਤ ਦਾ ਚੋਟੀਕ੍ਰਮ ਪੂਰੀ ਤਰ੍ਹਾਂ ਫਲਾਪ ਰਿਹਾ ਸੀ। ਸ਼ਿਖਰ ਨੇ ਇਸ ਮੈਚ 'ਚ 16-16 ਅਤੇ ਰੋਹਿਤ ਨੇ 11 ਅਤੇ 10 ਦੌੜਾਂ ਬਣਾਈਆਂ ਸਨ। 
ਗਾਂਗੁਲੀ ਨੇ ਕਿਹਾ ਕਿ ਵਿਦੇਸ਼ੀ ਪਿੱਚਾਂ 'ਤੇ ਸ਼ਿਖਰ ਅਤੇ ਰੋਹਿਤ ਦਾ ਇਤਿਹਾਸ ਚੰਗਾ ਨਹੀਂ ਰਿਹਾ ਹੈ। ਜੇਕਰ ਤੁਸੀਂ ਘਰੋਂ ਬਾਹਰ ਅਤੇ ਵਿਦੇਸ਼ਾਂ ਵਿਚ ਉਨ੍ਹਾਂ ਦੇ ਰਿਕਾਰਡ ਦੇਖੋ ਤਾਂ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ। ਵਿਦੇਸ਼ਾਂ ਵਿਚ ਉਨ੍ਹਾਂ ਦੇ ਫੇਲ ਹੋਣ ਕਾਰਨ ਤੁਹਾਨੂੰ ਮੁਰਲੀ ਵਿਜੇ ਅਤੇ ਵਿਰਾਟ ਕੋਹਲੀ 'ਤੇ ਕੁਝ ਜ਼ਿਆਦਾ ਹੀ ਨਿਰਭਰ ਰਹਿਣਾ ਪੈਂਦਾ ਹੈ।


Related News