ਗਾਂਗੁਲੀ ਦੀ ਬਿਮਾਰ ਮਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Wednesday, Jun 19, 2019 - 11:34 PM (IST)

ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਮਾਂ ਨਿਰੂਪਾ ਗਾਂਗੁਲੀ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਨਿਰੂਪਾ ਗਾਂਗੁਲੀ ਨੂੰ ਹਾਰਟ ਸਬੰਧੀ ਪਰੇਸ਼ਾਨੀ ਕਾਰਨ 2 ਦਿਨ ਪਹਿਲਾਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਗਾਂਗੁਲੀ ਦੇ ਵੱਡੇ ਭਰਾ ਸਨੇਹਾਸ਼ਿਸ਼ ਨੇ ਕਿਹਾ ਕਿ ਹੁਣ ਉਹ ਪਹਿਲਾਂ ਤੋਂ ਜ਼ਿਆਦਾ ਵਧੀਆ ਹੈ ਤੇ ਉਨ੍ਹਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ ਗਾਂਗੁਲੀ ਨੇ ਆਪਣੀ ਮਾਂ ਦੇ ਬਿਮਾਰ ਹੋਣ ਦੀ ਪੁਸ਼ਟੀ ਇੱਥੇ ਇਕ ਪਰੋਗਰਾਮ 'ਚ ਕੀਤੀ।
ਮਾਂ ਦੀ ਬਿਮਾਰੀ ਕਾਰਨ ਆਈ. ਸੀ. ਸੀ. ਵਿਸ਼ਵ ਕੱਪ 'ਚ ਕੁਮੈਂਟਰੀ ਕਰ ਰਹੇ ਗਾਂਗੁਲੀ ਸਵਦੇਸ਼ ਆ ਗਏ ਹਨ। ਉਨ੍ਹਾ ਨੇ ਕਿਹਾ ਕਿ ਉਹ (ਮਾਂ) ਡਾਕਟਰਾਂ ਦੀ ਦੇਖਦੇਖ 'ਚ ਹੈ। ਵਿਸ਼ਵ ਕੱਪ 'ਚ ਵੈਸਟਇੰਡੀਜ਼ ਵਿਰੁੱਧ ਭਾਰਤ ਦੇ ਮੁਕਾਬਲੇ ਤੋਂ ਪਹਿਲਾਂ ਗਾਂਗੁਲੀ ਮੰਗਲਵਾਰ ਨੂੰ ਇੰਗਲੈਂਡ ਵਾਪਸ ਚੱਲ ਜਾਣਗੇ।