ਇਸ ਦੇਸ਼ ਦਾ ਕ੍ਰਿਕਟਰ ਨਿਕਲਿਆ ਗੰਗਾ ਮਾਂ ਦਾ ਭਗਤ, ਲਿਖਿਆ- ਸਭ ਕੁਝ ਪਵਿੱਤਰ ਹੋ ਗਿਆ

Wednesday, Mar 04, 2020 - 09:10 PM (IST)

ਇਸ ਦੇਸ਼ ਦਾ ਕ੍ਰਿਕਟਰ ਨਿਕਲਿਆ ਗੰਗਾ ਮਾਂ ਦਾ ਭਗਤ, ਲਿਖਿਆ- ਸਭ ਕੁਝ ਪਵਿੱਤਰ ਹੋ ਗਿਆ

ਨਵੀਂ ਦਿੱਲੀ— ਆਈ. ਪੀ. ਐੱਲ. ਸ਼ੁਰੂ ਹੋਣ ਨੂੰ ਕੁਝ ਹੀ ਸਮਾਂ ਬਚਿਆ ਹੈ ਤੇ ਅੰਤਰਰਾਸ਼ਟਰੀ ਖਿਡਾਰੀ ਭਾਰਤ 'ਚ ਆਪਣੀ ਫ੍ਰੈਂਚਾਇੰਜ਼ੀ ਦੀ ਟੀਮ ਦੇ ਨਾਲ ਜੁੜਣ ਲੱਗੇ ਹਨ। ਕ੍ਰਿਕਟ ਦੀ ਦੁਨੀਆ 'ਚ ਆਪਣੀ ਫੀਲਡਿੰਗ ਦੇ ਲਈ ਮਸ਼ਹੂਰ ਜੋਂਟੀ ਰੋਡਸ ਭਾਰਤ ਆ ਚੁੱਕੇ ਹਨ। ਰੋਡਸ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਭਾਰਤ ਦੀ ਪਵਿੱਤਰ ਨਦੀ ਗੰਗਾ 'ਚ ਨਹਾ ਰਹੇ ਹਨ।


ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਜੋਂਟੀ ਰੋਡਸ ਭਾਰਤ 'ਚ ਹਨ ਤੇ ਉਨ੍ਹਾਂ ਨੇ ਰਿਸ਼ੀਕੇਸ਼ 'ਚ ਭਾਰਤ ਦੀ ਪਵਿੱਤਰ ਨਦੀ ਗੰਗਾ 'ਚ ਡੁੱਬਕੀ ਲਗਾਈ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ 'ਚ ਉਨ੍ਹਾਂ ਨੇ ਲਿਖਿਆ ਕਿ 'ਪਵਿੱਤਰ ਗੰਗਾ 'ਚ ਠੰਡੇ ਪਾਣੀ ਦੇ ਵਿਸਰਜਨ ਨਾਲ ਲਾਭ ਭੌਤਿਕ ਤੇ ਆਧਿਆਤਮਿਕ ਦੋਵੇਂ ਹਨ। ਇਹ ਮੁਕਤੀ ਵੀ ਦਿੰਦਾ ਹੈ।'

PunjabKesari
ਰੋਡਸ ਭਾਰਤ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਸਦੀ ਬੇਟੀ ਦਾ ਜਨਮ ਵੀ ਭਾਰਤ 'ਚ ਹੋਇਆ ਹੈ। ਜਿਸਦਾ ਨਾਂ ਉਨ੍ਹਾਂ ਨੇ ਭਾਰਤ ਦੇ ਨਾਂ ਇੰਡੀਆ 'ਤੇ ਬੇਟੀ ਨੂੰ ਨਾਂ ਇੰਡੀਆ ਰੋਡਸ ਰੱਖਿਆ ਹੈ। ਰੋਡਸ ਆਈ. ਪੀ. ਐੱਲ. ਮੁੰਬਈ ਇੰਡੀਅਨਸ ਦੀ ਟੀਮ ਦੇ ਫੀਲਡਿੰਗ ਕੋਚ ਹਨ ਤੇ ਆਪਣਾ ਜ਼ਿਆਦਾ ਸਮਾਂ ਭਾਰਤ 'ਚ ਹੀ ਬਤੀਤ ਕਰਦੇ ਹਨ।

PunjabKesari


author

Gurdeep Singh

Content Editor

Related News