...ਜਦੋਂ ਹਵਾਈ ਸਫਰ ਤੋਂ ਬਚਣ ਲਈ ਗੰਭੀਰ ਦੀ ਪਤਨੀ ਨੇ 2011 ਫਾਈਨਲ ਨਹੀਂ ਦੇਖਿਆ ਸੀ

Friday, Aug 14, 2020 - 08:59 PM (IST)

...ਜਦੋਂ ਹਵਾਈ ਸਫਰ ਤੋਂ ਬਚਣ ਲਈ ਗੰਭੀਰ ਦੀ ਪਤਨੀ ਨੇ 2011 ਫਾਈਨਲ ਨਹੀਂ ਦੇਖਿਆ ਸੀ

ਨਵੀਂ ਦਿੱਲੀ- ਭਾਰਤ ਦੀ 2011 ਵਿਸ਼ਵ ਕੱਪ ਜਿੱਤ ਵਿਚ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਅਹਿਮ ਰੋਲ ਰਿਹਾ ਸੀ। 2007 ਵਿਚ ਜਦੋਂ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਜਿੱਤਿਆ ਸੀ ਤਦ ਵੀ ਗੰਭੀਰ ਨੇ ਫਾਈਨਲ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। 2011 ਫਾਈਨਲ ਵਿਚ ਵੀ ਉਸ ਨੇ ਟੀਮ ਇੰਡੀਆ ਲਈ 98 ਦੌੜਾਂ ਬਣਾ ਕੇ ਉਸ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਹੁਣ ਗੌਤਮ ਗੰਭੀਰ ਨੇ ਸ਼੍ਰੀਲੰਕਾ ਵਿਰੁੱਧ ਖੇਡੇ ਗਏ ਉਕਤ ਫਾਈਨਲ ਨਾਲ ਜੁੜਿਆ ਇਕ ਕਿੱਸਾ ਸ਼ੇਅਰ ਕੀਤਾ ਹੈ। ਦਰਅਸਲ, ਗੰਭੀਰ ਰੌਣਕ ਕਪੂਰ ਦੇ ਨਾਲ ਇਕ ਇੰਟਰਵਿਊ ਕਰ ਰਿਹਾ ਸੀ ਤਦ ਰੌਣਕ ਨੇ ਪੁੱਛਿਆ ਕਿ ਕੀ ਵਿਸ਼ਵ ਕੱਪ ਫਾਈਨਲ ਦੀ ਕੋਈ ਅਜਿਹੀ ਘਟਨਾ ਹੈ, ਜਿਹੜੀ ਤੁਹਾਨੂੰ ਹੈਰਾਨ ਕਰਦੀ ਹੈ। ਇਸ 'ਤੇ ਗੰਭੀਰ ਨੇ ਕਿਹਾ,''ਹਾਂ, ਇਹ ਘਟਨਾ ਪਤਨੀ ਨਤਾਸ਼ਾ ਨਾਲ ਜੁੜੀ ਹੋਈ ਹੈ। ਉਸ ਨੇ ਿਕਹਾ ਕਿ ਮੈਂ ਫਾਈਨਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਮੈਂ ਚਾਹੁੰਦਾ ਸੀ ਕਿ ਮੇਰਾ ਪਰਿਵਾਰ ਫਾਈਨਲ ਦੇਖੇ। ਨਤਾਸ਼ਾ ਦੇ ਭਰਾ ਤੇ ਭੈਣ ਵੀ ਉਥੇ ਮੌਜੂਦ ਸਨ ਪਰ ਨਤਾਸ਼ਾ ਉਥੇ ਨਹੀਂ ਸੀ। ਮੈਂ ਉਸ ਨੂੰ ਕਾਲ ਕੀਤੀ ਤੇ ਪੁੱਛਿਆ, ''ਤੁਸੀਂ ਕਿੱਥੇ ਹੋ। ਫਾਈਨਲ ਨਹੀਂ ਦੇਖਣਾ ਹੈ? ਤਾਂ ਅੱਗੋਂ ਜਵਾਬ ਆਇਆ। ਹਾਂ, ਠੀਕ ਹੈ ਪਰ ਕੀ ਇਹ ਜ਼ਰੂਰੀ ਹੈ।''

 
 
 
 
 
 
 
 
 
 
 
 
 
 

Here's my most interesting story about the World Cup finals! There I was all pumped up about the biggest day of my career along with the hopes of 1.3 billion people. But there was somebody who didn't think it was too important! 😂🙈

A post shared by Gautam Gambhir (@gautamgambhir55) on Aug 14, 2020 at 1:51am PDT


ਮੈਂ ਕਿਹਾ,''ਹਾਂ, ਬਿਲਕੁਲ ਜ਼ਰੂਰੀ ਹੈ। ਇਹ ਫਾਈਨਲ ਹੈ।'' ਤਾਂ ਅੱਗੋਂ ਜਵਾਬ ਆਇਆ, ''ਦਰਅਸਲ, ਮੈਂ ਸਿਰਫ ਇਕ ਕ੍ਰਿਕਟ ਮੈਚ ਲਈ ਮੁੰਬਈ ਦਾ ਹਵਾਈ ਸਫਰ ਨਹੀਂ ਕਰਨਾ ਚਾਹੁੰਦੀ।'' ਗੰਭੀਰ ਦੀ ਗੱਲ ਸੁਣ ਕੇ ਰੌਣਕ ਵੀ ਮੁਸਕਰਾ ਪਿਆ।


author

Gurdeep Singh

Content Editor

Related News