ਗੰਭੀਰ ਨੇ ਭੜਕਾਇਆ ਕੋਹਲੀ-ਗਾਵਸਕਰ ਦਾ ਵਿਵਾਦ, ਇਸ ਧਾਕੜ ਦਾ ਰੱਖਿਆ ਪੱਖ

11/28/2019 2:36:48 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸੁਨੀਲ ਗਾਵਸਕਰ ਦੇ ਬਿਆਨ ਤੋਂ ਬਾਅਦ ਹੁਣ ਵਿਰਾਟ ਕੋਹਲੀ ਦਾ ਸਮਰਥਨ ਕੀਤਾ ਹੈ। ਵਿਰਾਟ ਕੋਹਲੀ ਨੇ ਇਤਿਹਾਸਕ ਡੈਅ ਨਾਈਟ ਟੈਸਟ ਵਿਚ ਬੰਗਲਾਦੇਸ਼ ਖਿਲਾਫ ਜਿੱਤ ਤੋਂ ਬਾਅਦ ਗਾਂਗੁਲੀ ਦੀ ਸ਼ਲਾਘਾ ਕਰ ਦਿੱਤੀ ਸੀ ਜਿਸ ਤੋਂ ਬਾਅਦ ਗਾਵਸਕਰ ਨੇ ਕੋਹਲੀ ਨੂੰ ਲੰਮੇ-ਹੱਥੀ ਲੈ ਲਿਆ। ਦਰਅਸਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਗਾਂਗੁਲੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਜਿੱਤਣਾ ਸਿੱਖਿਆ ਹੈ। ਜਿਸ ਤੋਂ ਬਾਅਦ ਗਾਵਸਕਰ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ 70-80 ਦੇ ਦਹਾਕੇ ਵਿਚ ਵੀ ਟੀਮ ਜਿੱਤਦੀ ਸੀ।

PunjabKesari

ਗੰਭੀਰ ਨੇ ਵਿਰਾਟ ਦਾ ਸਾਥ ਦਿੰਦਿਆਂ ਮੀਡੀਆ ਨੂੰ ਕਿਹਾ ਕਿ ਗਾਂਗੁਲੀ ਦੀ ਕਪਤਾਨੀ ਵਿਚ ਹੀ ਟੀਮ ਇੰਡੀਆ ਨੇ ਜਿੱਤਣਾ ਸਿੱਖਿਆ। ਹਾਲਾਂਕਿ ਉਸ ਨੇ ਕਿਹਾ ਕਿ ਵਿਰਾਟ ਦੀ ਇਹ ਨਿਜੀ ਰਾਏ ਹੈ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਗੁਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਭਾਰਤ ਦੇ ਬਾਹਰ ਜਿੱਤਣਾ ਸ਼ੁਰੂ ਕੀਤਾ। ਗੰਭੀਰ ਨੇ ਇਸ ਤੋਂ ਇਲਾਵਾ ਕਿਹਾ ਕਿ ਇਹ ਸੁਨੀਲ ਗਾਵਸਕਰ, ਕਪਿਲ ਦੇਵ ਜਾਂ ਫਿਰ ਦੂਜੇ ਖਿਡਾਰੀਆਂ ਦੀ ਕਪਤਾਨੀ ਵਿਚ ਟੀਮ ਇੰਡੀਆ ਘਰ ਦੀ ਸ਼ੇਰ ਸੀ ਪਰ ਦਾਦਾ (ਗਾਂਗੁਲੀ) ਨੇ ਟੀਮ ਵਿਦੇਸ਼ਾਂ ਵਿਚ ਜਿੱਤਣ ਦੀ ਆਦਤ ਪਾਈ। ਮੈਨੂੰ ਲਗਦਾ ਹੈ ਕਿ ਵਿਰਾਟ ਨੇ ਦਾਦਾ ਬਾਰੇ ਜੋ ਕਿਹਾ ਹੈ ਉਹ ਸਭ ਸਹੀ ਹੈ।

PunjabKesari

ਦੱਸ ਦਈਏ ਕਿ ਵਿਰਾਟ ਦੇ ਬਿਆਨ ਤੋਂ ਬਾਅਦ ਨਾਰਾਜ਼ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ, ''ਭਾਰਤੀ ਕਪਤਾਨ ਨੇ ਕਿਹਾ ਕਿ ਜਿੱਤ ਦਾ ਸਿਲਸਿਲਾ ਸਾਲ 2000 ਤੋਂ ਦਾਦਾ ਦੀ ਟੀਮ ਤੋਂ ਸ਼ੁਰੂ ਹੋਇਆ। ਮੈਨੂੰ ਪਤਾ ਹੈ ਕਿ ਦਾਦਾ ਬੀ. ਸੀ. ਸੀ. ਆਈ. ਦੇ ਪ੍ਰਧਾਨ ਹਨ ਇਸ ਲਈ ਸ਼ਾਇਦ ਕੋਹਲੀ ਉਨ੍ਹਾਂ ਦੇ ਬਾਰੇ ਚੰਗੀਆਂ ਗੱਲਾਂ ਕਰਨਾ ਚਾਹੁੰਦੇ ਹਨ ਪਰ ਭਾਰਤ 70-80 ਦੇ ਦਹਾਕੇ ਵਿਚ ਵੀ ਜਿੱਤ ਰਿਹਾ ਸੀ। ਉਸ ਸਮੇਂ ਕੋਹਲੀ ਦਾ ਜਨਮ ਵੀ ਨਹੀਂ ਹੋਇਆ ਸੀ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਕ੍ਰਿਕਟ ਸਾਲ 2000 ਤੋਂ ਸ਼ੁਰੂ ਹੋਈ ਸੀ ਪਰ ਭਾਰਤੀ ਟੀਮ 70 ਦੇ ਦਹਾਕੇ ਵਿਚ ਜਿੱਤ ਦਰਜ ਕਰਦੀ ਸੀ। ਟੀਮ 1986 ਵਿਚ ਵੀ ਜਿੱਤੀ ਸੀ, ਵਿਦੇਸ਼ਾਂ ਵਿਚ ਸੀਰੀਜ਼ ਡਰਾਅ ਵੀ ਕਰਾਈ ਸੀ ਅਤੇ ਇਹ ਬਾਕੀ ਟੀਮਾਂ ਦੀ ਤਰ੍ਹਾਂ ਹਾਰੀ ਵੀ ਸੀ।


Related News