ਬ੍ਰਿਟੇਨ ਦੀ ਓਲੰਪਿਕ ਚਾਂਦੀ ਤਮਗਾ ਜੇਤੂ ਬੈਡਮਿੰਟਨ ਪਲੇਅਰ ਦਾ ਬਿਆਨ- ਰੱਦ ਹੋਵੇ ਟੋਕੀਓ ਓਲੰਪਿਕ
Friday, May 14, 2021 - 07:48 PM (IST)
ਨਵੀਂ ਦਿੱਲੀ— 2004 ਓਲੰਪਿਕ ’ਚ ਬ੍ਰਿਟੇਨ ਲਈ ਬੈਡਮਿੰਟਨ ’ਚ ਚਾਂਦੀ ਦਾ ਤਮਗਾ ਹਾਸਲ ਕਰਨ ਵਾਲੀ 43 ਸਾਲਾ ਗੇਲ ਐਮਸ ਦਾ ਕਹਿਣਾ ਹੈ ਕਿ ਟੋਕੀਓ ਓਲੰਪਿਕ ਨੂੰ ਦੋ ਮਹੀਨੇ ਪਹਿਲਾਂ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਕੋਰੋਨਾ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਬਾਵਜੂਦ ਇਸ ਦੇ ਖਿਡਾਰੀਆਂ ਨੂੰ ਖੇਡਾਂ ਲਈ ਜਾਪਾਨ ਦੀ ਯਾਤਰਾ ਕਰਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਜਾਪਾਨ ’ਚ ਕੋਰੋਨਾ ਦਾ ਅਗਲਾ ਪੜਾਅ ਆ ਚੁੱਕਾ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਮਨੋਜ ਤਿਵਾਰੀ ਨੂੰ ਹਰਭਜਨ ਸਿੰਘ ਨੇ ਸ਼ੁੱਭ ਇੱਛਾਵਾਂ ਦੇ ਕੇ ਡਿਲੀਟ ਕੀਤਾ ਟਵੀਟ, ਜਾਣੋ ਵਜ੍ਹਾ
60 ਫ਼ੀਸਦੀ ਤੋਂ ਜ਼ਿਆਦਾ ਜਾਪਾਨੀ ਚਾਹੁੰਦੇ ਹਨ ਕਿ ਇਹ ਖੇਡਾਂ ਨਾ ਹੋਣ ਪਰ ਇਸ ਦੇ ਬਾਵਜੂਦ ਜਾਪਾਨ ਸਰਕਾਰ ਇਸ ਨੂੰ ਲੈ ਕੇ ਅੜੀ ਹੋਈ ਹੈ। ਇਸ ਮਹਾਮਾਰੀ ਦੇ ਦੌਰਾਨ ਵੀ ਖੇਡਾਂ ਕਰਵਾਉਣ ਦਾ ਆਖ਼ਰੀ ਉਦੇਸ਼ ਕੀ ਹੈ। ਓਲੰਪਿਕ ਪਿੰਡ ’ਚ ਲਗਭਗ 11 ਹਜ਼ਾਰ ਖਿਡਾਰੀ ਹੋਣਗੇ? ਕੀ ਉਹ ਆਪਣੀ ਸੁਰੱਖਿਆ ਕਰ ਸਕਣਗੇ? ਉਦੋਂ ਕੀ ਹੋਵੇਗਾ ਜਦੋਂ ਟੀਮ ਦੇ ਕਿਸੇ ਮੈਂਬਰ ਨੂੰ ਕੁਝ ਹੋ ਗਿਆ ਤਾਂ ਕੀ ਪੂਰੀ ਟੀਮ ਬਾਹਰ ਹੋ ਜਾਵੇਗੀ। ਇਕ ਖਿਡਾਰੀ ਹੋਣ ਦੇ ਕਾਰਨ ਮੈਨੂੰ ਇਹ ਸਥਿਤੀ ਦੇਖ ਕੇ ਦੁਖ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।