ਭੁੱਲਰ ਦੀ ਆਇਰਿਸ਼ ਓਪਨ ''ਚ ਦਮਦਾਰ ਸ਼ੁਰੂਆਤ
Friday, Jul 05, 2019 - 04:00 PM (IST)

ਲਾਹਿੰਚ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਦਮਦਾਰ ਸ਼ੁਰੂਆਤ ਕਰਦੇ ਹੋਏ ਇੱਥੇ ਦੁਬਈ ਡਿਊਟੀ ਫ੍ਰੀ ਆਇਰਿਸ਼ ਓਪਨ ਦੇ ਪਹਿਲੇ ਦੌਰ 'ਚ ਤਿੰਨ ਅੰਡਰ 67 ਦਾ ਸ਼ਾਨਦਾਰ ਕਾਰਡ ਖੇਡਿਆ ਜਿਸ ਨਾਲ ਉਹ 19ਵੇਂ ਸਥਾਨ 'ਤੇ ਹਨ। ਉਨ੍ਹਾਂ ਦੇ ਸਾਥੀ ਐੱਸ.ਐੱਸ.ਪੀ. ਚੌਰਸੀਆ ਅਤੇ ਸ਼ੁਭੰਕਰ ਸ਼ਰਮਾ ਦਾ ਦਿਨ ਹਾਲਾਂਕਿ ਚੰਗਾ ਨਹੀਂ ਰਿਹਾ। ਦੋਹਾਂ ਨੇ ਦੋ ਓਵਰ 72 ਦਾ ਕਾਰਡ ਬਣਾਇਆ ਜਿਸ ਨਾਲ ਦੋਵੇਂ ਸਾਂਝੇ ਤੌਰ 'ਤੇ 114ਵੇਂ ਸਥਾਨ 'ਤੇ ਹਨ। ਦੋਹਾਂ ਦਾ ਕੱਟ 'ਚ ਪ੍ਰਵੇਸ਼ ਕਰਨ ਲਈ ਚੰਗੇ ਸਕੋਰ ਦੀ ਜ਼ਰੂਰਤ ਹੈ। ਪਾਡ੍ਰੇਗ ਹੈਰਿੰਗਟਨ ਨੇ ਘਰੇਲੂ ਰਾਸ਼ਟਰੀ ਓਪਨ 'ਚ ਸ਼ਾਨਦਾਰ 63 ਦੇ ਕਾਰਡ ਨਾਲ ਇਕ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ।