ਭੁੱਲਰ ਤੀਜੇ ਤੋਂ ਖਿਸਕ ਕੇ 27ਵੇਂ ਸਥਾਨ ''ਤੇ ਰਹੇ
Tuesday, Mar 05, 2019 - 11:08 AM (IST)

ਮਸਕਟ— ਭਾਰਤੀ ਗੋਲਫਰ ਗਗਨਜੀਤ ਭੁੱਲਰ ਇੱਥੇ ਓਮਾਨ ਓਪਨ ਦੇ ਸ਼ੁਰੂਆਤੀ ਤਿੰਨ ਦੌਰ ਦੇ ਚੰਗੇ ਪ੍ਰਦਰਸ਼ਨ ਨੂੰ ਚੌਥੇ ਦਿਨ ਜਾਰੀ ਨਹੀਂ ਰਖ ਸਕੇ ਅਤੇ ਚੋਟੀ ਦੇ ਤੀਜੇ ਸਥਾਨ ਤੋਂ ਖਿਸਕ ਕੇ 27ਵੇਂ ਸਥਾਨ 'ਤੇ ਰਹੇ।
ਭੁੱਲਰ ਦਾ 54 ਹੋਲ ਦੇ ਖੇਡ ਦੇ ਬਾਅਦ ਚਾਰ ਅੰਡਰ ਦਾ ਸਕੋਰ ਸੀ ਪਰ ਚੌਥੇ ਦੌਰ 'ਚ ਉਨ੍ਹਾਂ ਨੇ 6 ਓਵਰ 78 ਦਾ ਕਾਰਡ ਖੇਡਿਆ ਜਿਸ ਨਾਲ ਉਨ੍ਹਾਂ ਦਾ ਓਵਰਆਲ ਸਕੋਰ ਦੋ ਓਵਰ ਦਾ ਹੋ ਗਿਆ। ਕਟ ਪ੍ਰਾਪਤ ਕਰਨ ਵਾਲੇ ਦੂਜੇ ਭਾਰਤੀ ਸ਼ੁਭੰਕਰ ਸ਼ਰਮਾ ਨੇ ਵੀ 78 ਦਾ ਕਾਰਡ ਖੇਡਿਆ ਅਤੇ ਉਹ ਸੰਯੁਕਤ 67ਵੇਂ (11 ਓਵਰ) ਸਥਾਨ 'ਤੇ ਰਹੇ। ਅਮਰੀਕਾ ਦੇ ਕਰਟ ਕਿਤਾਯਾਤਾ ਚੌਥੇ ਦੌਰ 'ਚ ਦੋ ਅੰਡਰ ਦਾ ਕਾਰਡ ਖੇਡ ਕੇ ਜੇਤੂ ਬਣੇ। ਉਨ੍ਹਾਂ ਦਾ ਕੁਲ ਸਕੋਰ 7 ਅੰਡਰ ਦਾ ਰਿਹਾ।