ਸਾਥੀਆਨ-ਅਮਲਰਾਜ ਦੀ ਜੋੜੀ ਨੇ ਜਿੱਤਿਆ ਕਾਂਸੀ ਤਮਗਾ
Saturday, Jul 13, 2019 - 10:08 AM (IST)

ਮੈਲਬੋਰਨ— ਜੀ. ਸਾਥੀਆਨ ਅਤੇ ਐਂਥੋਨੀ ਅਮਲਰਾਜ ਦੀ ਭਾਰਤੀ ਜੋੜੀ ਨੇ ਸ਼ੁੱਕਰਵਾਰ ਨੂੰ ਕਾਂਸੀ ਤਮਗਾ ਜਿੱਤ ਕੇ ਵਿਸ਼ਵ ਟੂਰ ਪਲੇਟੀਨਮ ਆਸਟਰੇਲੀਆਈ ਓਪਨ ਦੀ ਪੁਰਸ਼ ਮੁਕਾਬਲੇ 'ਚ ਆਪਣੀ ਮੁਹਿੰਮ ਖ਼ਤਮ ਕੀਤੀ। ਭਾਰਤੀ ਜੋੜੀ ਨੂੰ ਸੈਮੀਫਾਈਨਲ 'ਚ ਕੋਰੀਆ ਦੇ ਜਿਓਂਗ ਯੰਗਸਿਕ ਅਤੇ ਲੀ ਸਾਂਗਸੂ ਦੀ ਚੋਟੀ ਦਾ ਦਰਜਾ ਪ੍ਰਾਪਤ ਕੋਰੀਆਈ ਜੋੜੀ ਤੋਂ 12-14, 9-11, 8-11 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਇਹ ਆਸਟਰੇਲੀਆਈ ਓਪਨ 'ਚ ਭਾਰਤ ਦਾ ਪਹਿਲਾ ਤਮਗ਼ਾ ਹੈ। ਭਾਰਤੀ ਜੋੜੀ ਨੇ ਸ਼ੁੱਕਰਵਾਰ ਨੂੰ ਸਵੇਰੇ ਕੁਆਰਟਰ ਫਾਈਨਲ 'ਚ ਵੀ ਕੋਰੀਆ ਦੇ ਜਾਂਗ ਵੂਜਿਨ ਅਤੇ ਲਿਮ ਜੋਂਗਹੂਨ ਦੀ ਜੋੜੀ ਨੂੰ 5-11, 11-6, 14-12, 11-8 ਨਾਲ ਹਰਾਇਆ ਸੀ।