ਵਿਜੇ ਹਜ਼ਾਰੇ ਟਰਾਫੀ 20 ਤੋਂ, ਦਿੱਲੀ ਨੂੰ ਮਿਲਿਆ ਮੁਸ਼ਕਿਲ ਗਰੁੱਪ

Monday, Feb 08, 2021 - 01:50 AM (IST)

ਵਿਜੇ ਹਜ਼ਾਰੇ ਟਰਾਫੀ 20 ਤੋਂ, ਦਿੱਲੀ ਨੂੰ ਮਿਲਿਆ ਮੁਸ਼ਕਿਲ ਗਰੁੱਪ

ਨਵੀਂ ਦਿੱਲੀ- ਘਰੇਲੂ ਵਨ ਡੇ ਕ੍ਰਿਕਟ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ 20 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਸਾਰੀਆਂ ਟੀਮਾਂ ਨੂੰ ਆਪਣੇ ਸਬੰਧਤ ਸਥਾਨਾਂ ’ਤੇ 13 ਫਰਵਰੀ ਤੱਕ ਪੁੱਜਣ ਨੂੰ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦਾ 6 ਦਿਨ ਦਾ ਕੁਆਰੰਟਾਈਨ ਸ਼ੁਰੂ ਹੋ ਸਕੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਰਾਜ ਸੰਘਾਂ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਵਿਜੇ ਹਜ਼ਾਰੇ ਟਰਾਫੀ 20 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਵਿਜੇ ਹਜ਼ਾਰੇ ਦੇ ਲੀਗ ਮੈਚ 20 ਫਰਵਰੀ ਤੋਂ 1 ਮਾਰਚ ਤੱਕ ਹੋਣਗੇ। ਨਾਕਆਊਟ 8 ਮਾਰਚ ਤੋਂ ਸ਼ੁਰੂ ਹੋਣਗੇ ਪਰ ਇਸ ਤੋਂ ਪਹਿਲਾਂ ਟੈਸਟਿੰਗ ਦਾ ਇਕ ਹੋਰ ਦੌਰ ਹੋਵੇਗਾ। ਸੈਮੀਫਾਈਨਲ 11 ਮਾਰਚ ਨੂੰ ਹੋਣਗੇ ਅਤੇ ਫਾਈਨਲ 14 ਮਾਰਚ ਨੂੰ ਖੇਡਿਆ ਜਾਵੇਗਾ। ਨਾਕਆਊਟ ਦੇ ਸਥਾਨਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਕਰਨਾਟਕ ਵਿਜੇ ਹਜ਼ਾਰੇ ਦਾ ਸਾਬਕਾ ਚੈਂਪੀਅਨ ਹੈ ।
ਦਿੱਲੀ ਨੂੰ ਵਿਜੇ ਹਜ਼ਾਰੇ ਟਰਾਫੀ ਵਿਚ ਮੁਸ਼ਕਿਲ ਗਰੁੱਪ ਮਿਲਿਆ ਹੈ । ਦਿੱਲੀ ਦੇ ਏਲੀਟ-ਡੀ ਗਰੁੱਪ ਵਿਚ ਮੁੰਬਈ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੁੱਡੂਚੇਰੀ ਵਰਗੀਆਂ ਟੀਮਾਂ ਹਨ, ਜਿਸ ’ਚ ਪੁੱਡੂਚੇਰੀ ਨੂੰ ਛੱਡ ਕੇ ਬਾਕੀ ਟੀਮਾਂ ਕਾਫੀ ਮਜ਼ਬੂਤ ਹਨ ਅਤੇ ਕੁਆਰਟਰ ਫਾਈਨਲ ਵਿਚ ਪੁੱਜਣ ਲਈ ਦਿੱਲੀ ਨੂੰ ਗਰੁੱਪ ’ਚ ਚੋਟੀ ’ਤੇ ਆਉਣਾ ਪਵੇਗਾ, ਜੋ ਕਾਫੀ ਮੁਸ਼ਕਿਲ ਕੰਮ ਹੈ।
ਦਿੱਲੀ ਨੇ ਹਾਲ ਹੀ ’ਚ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ’ਚ ਹਿੱਸਾ ਲਿਆ ਸੀ ਪਰ ਚੰਗੀ ਸ਼ੁਰੂਆਤ ਤੋਂ ਬਾਅਦ ਟੀਮ ਲੜਖੜਾ ਗਈ ਸੀ ਅਤੇ ਨਾਕਆਊਟ ਦੌਰ ਤਕ ਨਹੀਂ ਪਹੁੰਚ ਸਕੀ ਸੀ। ਦਿੱਲੀ ਨੇ ਆਪਣੇ ਪਹਿਲੇ ਮੈਚ ਵਿਚ ਮੁੰਬਈ ਨੂੰ 76 ਦੌੜਾਂ ਨਾਲ ਹਰਾਇਆ ਅਤੇ ਫਿਰ ਆਂਧਰਾ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਦਿੱਲੀ ਨੂੰ ਫਿਰ ਕੇਰਲ ਹੱਥੋਂ 6 ਵਿਕਟਾਂ ਅਤੇ ਹਰਿਆਣਾ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਆਪਣੇ ਆਖਰੀ ਮੈਚ ਵਿਚ ਪੁੱਡੂਚੇਰੀ ਨੂੰ 110 ਦੌੜਾਂ ਨਾਲ ਹਰਾਇਆ ਪਰ ਉਹ ਆਪਣੇ ਏਲੀਟ ਗਰੁੱਪ-ਈ ਵਿਚ ਹਰਿਆਣਾ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ ਅਤੇ ਕੁਆਰਟਰ ਫਾਈਨਲ ਵਿਚ ਨਹੀਂ ਪਹੁੰਚ ਸਕੀ।
ਟੀਮਾਂ ਨੂੰ ਆਪਣੇ ਸਬੰਧਤ ਸ਼ਹਿਰਾਂ ਵਿਚ 13 ਫਰਵਰੀ ਤਕ ਪੁੱਜਣਾ ਪਵੇਗਾ ਤਾਂ ਜੋ ਉਨ੍ਹਾਂ ਦਾ ਕੁਆਰੰਟਾਈਨ ਸ਼ੁਰੂ ਹੋ ਸਕੇ। ਬੀ. ਸੀ. ਸੀ. ਆਈ. ਨੇ ਸੱਯਦ ਮੁਸ਼ਤਾਕ ਅਲੀ ਟਰਾਫੀ ਦੀ ਤਰ੍ਹਾਂ ਵਿਜੇ ਹਜ਼ਾਰੇ ਟਰਾਫੀ ਲਈ 6 ਸਥਾਨ ਤਿਆਰ ਕੀਤੇ ਹਨ, ਜਿਨ੍ਹਾਂ ਵਿਚ ਸੂਰਤ, ਇੰਦੌਰ, ਬੈਂਗਲੁਰੂ, ਜੈਪੁਰ, ਕੋਲਕਾਤਾ ਅਤੇ ਤਾਮਿਲਨਾਡੂ ਵਿਚੋਂ ਇਕ ਸਥਾਨ ਸ਼ਾਮਲ ਹੈ। ਤਾਮਿਲਨਾਡੂ ਦੇ ਇਸ ਸਥਾਨ ਦਾ ਅਜੇ ਫੈਸਲਾ ਹੋਣਾ ਹੈ।
ਵਿਜੇ ਹਜ਼ਾਰੇ ਟਰਾਫੀ ਦੇ ਗਰੁੱਪ ਇਸ ਤਰ੍ਹਾਂ ਹਨ :
ਏਲੀਟ-ਏ : (ਸੂਰਤ) : ਗੁਜਰਾਤ, ਛੱਤੀਸਗੜ੍ਹ, ਤ੍ਰਿਪੁਰਾ, ਹੈਦਰਾਬਾਦ, ਬੜੌਦਾ ਅਤੇ ਗੋਆ।
ਏਲੀਟ-ਬੀ (ਇੰਦੌਰ) : ਤਾਮਿਲਨਾਡੂ, ਪੰਜਾਬ, ਝਾਰਖੰਡ, ਮੱਧ ਪ੍ਰਦੇਸ਼, ਵਿਦਰਭ ਅਤੇ ਆਂਧਰਾ ਪ੍ਰਦੇਸ਼।
ਏਲੀਟ-ਸੀ (ਬੈਂਗਲੁਰੂ) : ਕਰਨਾਟਕ,ਉਤਰ ਪ੍ਰਦੇਸ਼, ਕੇਰਲ,ਓਡੀਸ਼ਾ, ਰੇਲਵੇ ਅਤੇ ਬਿਹਾਰ।
ਏਲੀਟ-ਡੀ (ਜੈਪੁਰ) : ਦਿੱਲੀ, ਮੁੰਬਈ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੁੱਡੂਚੇਰੀ।
ਏਲੀਟ-ਈ (ਕੋਲਕਾਤਾ) : ਬੰਗਾਲ, ਸਰਵਿਸਿਜ਼, ਜੰਮੂ-ਕਸ਼ਮੀਰ, ਸੌਰਾਸ਼ਟਰ, ਹਰਿਆਣਾ ਅਤੇ ਚੰਡੀਗੜ੍ਹ ਪਲੇਟ । (ਤਾਮਿਲਨਾਡੂ, ਸ਼ਹਿਰ ਦਾ ਫੈਸਲਾ ਅਜੇ ਹੋਣਾ ਹੈ)।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News