ਰਾਸ਼ਟਰੀ ਸਿੱਖ ਖੇਡਾਂ 9 ਜਨਵਰੀ ਤੋਂ, 25 ਖਿਡਾਰੀ ਲੈਣਗੇ ਹਿੱਸਾ

12/04/2019 11:53:53 PM

ਨਵੀਂ ਦਿੱਲੀ- ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟਰੇਲੀਆ ਸਿੱਖ ਖੇਡਾਂ ਦੀ ਤਰਜ਼ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਰਾਸ਼ਟਰੀ ਸਿੱਖ ਖੇਡਾਂ 2020 ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ 10 ਸੂਬਿਆਂ ਦੇ ਲਗਭਗ 2500 ਐਥਲੀਟ 16 ਖੇਡਾਂ ਵਿਚ ਹਿੱਸਾ ਲੈਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 9 ਤੋਂ 11 ਜਨਵਰੀ ਤਕ ਆਯੋਜਿਤ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਰਾਸ਼ਟਰੀ ਸਿੱਖ ਖੇਡਾਂ ਦਾ ਟੀਚਾ ਸਿੱਖ ਬੱਚਿਆਂ ਦੀ ਵਿਸ਼ੇਸ਼ ਖੇਡ ਨੂੰ ਪ੍ਰਤਿਭਾ ਉਜਾਗਰ ਕਰਨਾ ਅਤੇ ਸਕੂਲੀ ਸਿੱਖ ਬੱਚਿਆਂ ਨੂੰ ਮੋਟਾਪੇ ਅਤੇ ਨਸ਼ੇ ਦੀ ਗ੍ਰਿਫਤ ਤੋਂ ਬਚਾਉਣਾ ਹੈ। ਇਨ੍ਹਾਂ ਖੇਡਾਂ ਦਾ ਆਯੋਜਨ ਯਮੁਨਾ ਸਪੋਰਟਸ ਕੰਪਲੈਕਸ, ਮੇਜਰ ਧਿਆਨਚੰਦ ਸਟੇਡੀਅਮ, ਸਿਰੀਫੋਰਟ ਕੰਪਲੈਕਸ ਤੇ ਇੰਦਰਾ ਗਾਂਧੀ ਆਊਟਡੋਰ ਸਟੇਡੀਅਮ ਵਿਚ ਕੀਤਾ ਜਾਵੇਗਾ। ਆਸਟਰੇਲੀਆ ਤੋਂ ਬਾਹਰ ਆਯੋਜਤ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਨੂੰ ਧਾਰਮਕ ਸਿੱਖ ਸੰਸਥਾ ਜਪ-ਜਾਪ ਸੇਵਾ ਟਰੱਸਟ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਖੇਡ ਸੰਸਥਾਵਾਂ, ਸੰਸਕ੍ਰਿਤਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਰਗਰਮ ਸਹਿਯੋਗ ਨਾਲ ਆਯੋਜਤ ਕੀਤਾ ਜਾ ਰਿਹਾ ਹੈ।


Gurdeep Singh

Content Editor

Related News