''ਜੱਲੂਪੁਰ ਖੈੜਾ ਦਾ ਕਬੱਡੀ ਮਹਾਕੁੰਭ'' ਭਲਕੇ ਤੋਂ

02/04/2020 1:32:10 AM

ਰਈਆ (ਹਰਜੀਪ੍ਰੀਤ)- ਪੇਂਡੂ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਸਾਲਾਨਾ '44ਵੀਆਂ ਖੇਡਾਂ ਜੱਲੂਪੁਰ ਖੈੜਾ ਦੀਆਂ' ਐੱਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਬਾਬਾ ਕਾਲਾ ਮਹਿਰ ਵੱਲੋਂ ਗੁਰਦੁਆਰਾ ਬਾਬਾ ਕਾਲਾ ਮਹਿਰ ਜੀ ਦੇ ਨਜ਼ਦੀਕ ਬਣੇ ਸਟੇਡੀਅਮ ਵਿਖੇ 5, 6, 7 ਅਤੇ 8 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਹਨ ।ਇਸ ਮੇਲੇ ਨੂੰ ਕਰਵਾਉਣ 'ਚ ਜਥੇ. ਦਰਸ਼ਨ ਸਿੰਘ, ਰਘਬੀਰ ਸਿੰਘ ਫੌਜੀ, ਨਿਰਮਲ ਸਿੰਘ, ਮਾਸਟਰ ਮੰਗਲ ਸਿੰਘ, ਗੁਰਦਿੱਤ ਸਿੰਘ, ਬਲਬੀਰ ਸਿੰਘ, ਕਾਬਲ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਨਿਰਵੈਲ ਸਿੰਘ, ਅਜੀਤ ਸਿੰਘ ਸੰਧੂ ਗੋਇੰਦਵਾਲ ਸਾਹਿਬ ਵਾਲੇ, ਸਰਪੰਚ ਹਰਜੀਤ ਸਿੰਘ, ਹਰਜਿੰਦਰ ਸਿੰਘ ਸੰਧੂ ਡੀ. ਡੀ. ਪੀ. ਓ., ਸ਼ੇਰਜਸਜੀਤ ਸਿੰਘ ਸ਼ੇਰਾ, ਅਮਰਜੀਤ ਸਿੰਘ ਪੰਜਾਬ ਪੁਲਸ, ਹਰਚਰਨ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਪ੍ਰਿਤਪਾਲ ਸਿੰਘ ਬੱਬੂ, ਅਮਰਜੀਤ ਸਿੰਘ ਸਰਪੰਚ, ਮਾ. ਸਰਵਣ ਸਿੰਘ, ਭਗਵੰਤ ਸਿੰਘ ਖੈੜਾ, ਕਸ਼ਮੀਰ ਸਿੰਘ ਖੂਹ ਵਾਲੇ, ਸੁਰਜੀਤ ਸਿੰਘ ਰਾਜੂ, ਬਾਬਾ ਨਿਸ਼ਾਨ ਸਿੰਘ, ਸੁਖਦੇਵ ਸਿੰਘ ਫੌਜੀ, ਹਰਜੀਤ ਸਿੰਘ ਸੰਧੂ, ਮਨੋਹਰ ਸਿੰਘ ਸੰਧੂ, ਤਰਲੋਕ ਸਿੰਘ ਸੂਬੇਦਾਰ, ਬਲਦੇਵ ਸਿੰਘ ਖੂਹ ਵਾਲਾ, ਬਖਸ਼ੀਸ਼ ਸਿੰਘ ਸ਼ੀਸ਼ਾ, ਸੁਖਵਿੰਦਰ ਸਿੰਘ ਖੈੜਾ, ਮੱਖਣ ਸਿੰਘ ਖੈੜਾ, ਨਿਰਮਲ ਸਿੰਘ ਦੁਬਈ, ਅਜੀਤ ਸਿੰਘ ਗਿੱਲ, ਕੁਲਵੰਤ ਸਿੰਘ ਢਿੱਲੋਂ, ਸੁਰਜੀਤ ਸਿੰਘ ਢਿੱਲੋਂ, ਲੱਕੀ ਆਸਟਰੇਲੀਆ, ਗੁਰਪ੍ਰੀਤ ਸਿੰਘ ਦੁਬਈ, ਜਨਰਲ ਸੰਧੂ, ਧਨਵੰਤ ਸਿੰਘ ਖੈੜਾ, ਰੇਸ਼ਮ ਸਿੰਘ ਸਹੋਤਾ, ਹਰਨੇਕ ਸਿੰਘ ਸੂਬੇਦਾਰ, ਤੇਜਿੰਦਰ ਸਿੰਘ ਸੰਧੂ, ਮੁਖਤਾਰ ਸਿੰਘ ਸੰਧੂ, ਕੁਲਦੀਪ ਸਿੰਘ ਢਿੱਲੋਂ, ਹਰਦਿਆਲ ਸਿੰਘ ਉੱਪਲ, ਸੁਖਦੇਵ ਸਿੰਘ ਘੁੱਕ, ਜਸਬੀਰ ਸਿੰਘ ਖੈੜਾ, ਰਾਜਾ ਪਟਵਾਰੀ, ਨੰਬਰਦਾਰ ਤਰਸੇਮ ਸਿੰਘ, ਗੁਰਭੇਜ ਸਿੰਘ ਢਿੱਲੋਂ, ਰਣਜੀਤ ਸਿੰਘ ਬਿੱਟੂ, ਗੁਰਦੇਵ ਸਿੰਘ ਮਸਕਟ, ਦਵਿੰਦਰ ਸਿੰਘ ਗੁਗਲੀ, ਗੁਰਪ੍ਰੀਤ ਸਿੰਘ ਰਾਜੂ, ਨਿਰਮਲ ਸਿੰਘ ਦੇਵੀਦਾਸਪੁਰ, ਪਿਆਰਾ ਸਿੰਘ ਮਿਸਤਰੀ, ਸੁਖਜਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਸੰਧੂ, ਸਤਨਾਮ ਸਿੰਘ ਸੱਤਾ, ਅਮਰਜੀਤ ਸਿੰਘ ਬੰਬੇ, ਜਗੀਰ ਸਿੰਘ ਸੰਧੂ, ਪ੍ਰਭਜੀਤ ਸਿੰਘ ਲਾਡੀ, ਹਰਭਜਨ ਸਿੰਘ ਢਿੱਲੋਂ, ਮਾ. ਸੁਰਿੰਦਰ ਕੁਮਾਰ, ਬਾਬਾ ਜਸਵੰਤ ਸਿੰਘ, ਗੁਰਮੇਲ ਸਿੰਘ ਸੈਕਟਰੀ, ਰਿੰਕੂ ਸੰਧੂ ਆਦਿ ਵਿਸ਼ੇਸ਼ ਯੋਗਦਾਨ ਪਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ 5 ਨੂੰ ਕਬੱਡੀ 65 ਕਿਲੋ ਆਲ, 6 ਨੂੰ ਕਬੱਡੀ 75 ਕਿਲੋ ਆਲ, 7 ਨੂੰ ਕਬੱਡੀ ਓਪਨ ਆਲ ਕਲੱਬਾਂ ਅਤੇ 8 ਨੂੰ ਧਾਰਮਿਕ ਦੀਵਾਨ ਉਪਰੰਤ ਓਪਨ ਆਲ ਕਲੱਬਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣਗੇ, ਬੱਚਿਆਂ ਅਤੇ 60 ਸਾਲਾ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ । ਜੇਤੂਆਂ ਨੂੰ ਨਕਦ ਇਨਾਮ ਅਤੇ ਸ਼ਾਨਦਾਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

 

Gurdeep Singh

Content Editor

Related News