ਫ੍ਰੈਂਚ ਓਪਨ : ਸਾਤਵਿਕਸੇਰਾਜ-ਚਿਰਾਗ ਕੁਆਰਟਰ ਫਾਈਨਲ ''ਚ
Friday, Nov 08, 2019 - 01:56 AM (IST)

ਫੁਝੂ- ਫ੍ਰੈਂਚ ਓਪਨ ਦੀ ਉਪ ਜੇਤੂ ਭਾਰਤੀ ਜੋੜੀ ਸਾਤਵਿਕਸੇਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਇਸ ਸੈਸ਼ਨ ਵਿਚ ਆਪਣਾ ਸ਼ਾਨਦਾਰ ਸਫਰ ਜਾਰੀ ਰੱਖਦਿਆਂ ਛੇਵੀਂ ਸੀਡ ਜਾਪਾਨੀ ਜੋੜੀ ਹਿਰੋਯੂਕੀ ਐਂਡੋ ਤੇ ਯੂਤੋ ਵੰਤਾਵੋ ਨੂੰ ਵੀਰਵਾਰ ਨੂੰ 21-18, 21-23, 21-11 ਨਾਲ ਹਰਾ ਕੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਸਾਤਵਿਕਸੇਰਾਜ-ਚਿਰਾਗ ਹੁਣ ਟੂਰਨਾਮੈਂਟ ਵਿਚ ਇਕਲੌਤੀ ਭਾਰਤੀ ਉਮੀਦ ਬਚੀ ਰਹਿ ਗਈ ਹੈ, ਜਦਕਿ ਹੋਰ ਸਾਰੇ ਖਿਡਾਰੀ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਓਲੰਪਿਕ ਤਮਗਾ ਜੇਤੂ ਮਹਿਲਾ ਸਿੰਗਲਜ਼ ਖਿਡਾਰੀ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਪਹਿਲੇ ਹੀ ਦੌਰ ਵਿਚੋਂ ਹਾਰ ਕੇ ਬਾਹਰ ਹੋ ਗਈਆਂ ਸਨ, ਜਦਕਿ ਪਰੂਪੱਲੀ ਕਸ਼ਯਪ ਤੇ ਬੀ. ਸਾਈ ਪ੍ਰਣੀਤ ਦੂਜੇ ਰਾਊਂਡ ਵਿਚ ਬਾਹਰ ਹੋ ਗਏ ਸਨ।