ਫ੍ਰੈਂਚ ਓਪਨ : ਪੀ. ਵੀ. ਸਿੰਧੂ ਕੁਆਰਟਰ ਫ਼ਾਈਨਲ ਚ, ਸਾਤਵਿਕ-ਚਿਰਾਗ਼ ਵੀ ਜਿੱਤੇ

Friday, Oct 29, 2021 - 06:47 PM (IST)

ਫ੍ਰੈਂਚ ਓਪਨ : ਪੀ. ਵੀ. ਸਿੰਧੂ ਕੁਆਰਟਰ ਫ਼ਾਈਨਲ ਚ, ਸਾਤਵਿਕ-ਚਿਰਾਗ਼ ਵੀ ਜਿੱਤੇ

ਪੈਰਿਸ- ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਇੱਥੇ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਨੂੰ ਸਿੱਧੇ ਗੇਮ 'ਚ ਹਰਾ ਕੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਖੇਡੇ ਗਏ ਮੈਚ 'ਚ ਵਿਸ਼ਵ ਰੈਂਕਿੰਗ 'ਚ 24ਵੇਂ ਸਥਾਨ 'ਤੇ ਕਾਬਜ਼ ਕ੍ਰਿਸਟੋਫਰਸਨ ਨੂੰ 21-19, 21-9 ਨਾਲ ਹਰਾਇਆ। ਇਹ ਮੈਚ 7 ਮਿੰਟ ਤਕ ਚਲਿਆ।

ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਕੁਆਰਟਰ ਫਾਈਨਲ 'ਚ ਥਾਈਲੈਂਡ ਦੀ ਅੱਠਵਾਂ ਦਰਜਾ ਪ੍ਰਾਪਤ ਬੁਸਾਨਨ ਓਂਗਬਾਮਰੂੰਗਫਾਨ ਨਾਲ ਭਿੜੇਗੀ ਉਨ੍ਹਾਂ ਨੇ ਪਿਛਲੇ ਹਫਤੇ ਡੈਨਮਾਰਕ ਓਪਨ 'ਚ ਬੁਸਾਨਨ ਨੂੰ ਹਰਾਇਆ ਸੀ। ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ਼ ਦੀ ਪੰਜਵਾਂ ਦਰਜਾ ਪ੍ਰਾਪਤ ਪੁਰਸ਼ ਡਬਲਜ਼ ਜੋੜੀ ਨੇ ਵੀ ਹਮਵਤਨ ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਨੂੰ 15-21, 21-10, 21-19 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਇਹ ਭਾਰਤੀ ਜੋੜੀ ਹੁਣ ਆਰੋਨ ਚੀਆ ਤੇ ਸੋਹ ਵੁਈ ਯਿਕ ਦੀ ਚੌਥਾ ਦਰਜਾ ਪ੍ਰਾਪਤ ਮਲੇਸ਼ੀਆਈ ਜੋੜੀ ਨਾਲ ਭਿੜੇਗੀ।


author

Tarsem Singh

Content Editor

Related News