ਫ੍ਰੈਂਚ ਓਪਨ : ਸਿਲਿਚ ਨੂੰ ਹਰਾ ਕੇ ਕੈਸਪਰ ਰੂਡ ਪਹਿਲੀ ਵਾਰ ਗ੍ਰੈਂਡਸਲੈਮ ਫਾਈਨਲ ''ਚ

Saturday, Jun 04, 2022 - 01:26 PM (IST)

ਫ੍ਰੈਂਚ ਓਪਨ : ਸਿਲਿਚ ਨੂੰ ਹਰਾ ਕੇ ਕੈਸਪਰ ਰੂਡ ਪਹਿਲੀ ਵਾਰ ਗ੍ਰੈਂਡਸਲੈਮ ਫਾਈਨਲ ''ਚ

ਪੈਰਿਸ- ਕੈਸਪਰ ਰੂਡ ਕਿਸੇ ਗ੍ਰੈਡਸਲੈਮ ਫਾਈਨਲ 'ਚ ਪੁੱਜਣ ਵਾਲੇ ਨਾਰਵੇ ਦੇ ਪਹਿਲੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਫ੍ਰੈਂਚ ਓਪਨ ਸੈਮੀਫਾਈਨਲ 'ਚ 2014 ਦੇ ਅਮਰੀਕੀ ਓਪਨ ਚੈਂਪੀਅਨ ਮਾਰਿਨ ਸਿਲਿਚ ਨੂੰ 3-6, 6-4, 6-2, 6-2 ਨਾਲ ਹਰਾਇਆ। ਅੱਠਵਾਂ ਦਰਜਾ ਪ੍ਰਾਪਤ ਰੂਡ 23 ਸਾਲਾਂ ਦੇ ਹਨ ਤੇ ਅਜੇ ਤਕ ਕਿਸੇ ਗ੍ਰੈਂਡਸਲੈਮ 'ਚ ਚੌਥੇ ਦੌਰ ਤੋਂ ਅੱਗੇ ਨਹੀਂ ਪਹੁੰਚੇ ਸਨ। ਉਨ੍ਹਾਂ ਦੇ ਪਿਤਾ 1991 ਤੋਂ 2001 ਤਕ ਪੇਸ਼ੇਵਰ ਟੈਨਿਸ ਖਿਡਾਰੀ ਸਨ।

ਰੂਡ ਨੇ 2020 ਦੀ ਸ਼ੁਰੂਆਤ ਤੋਂ ਅਜੇ ਤਕ ਕਲੇਅਕੋਰਟ 'ਚੇ 66 ਮੈਚ ਤੇ 7 ਖ਼ਿਤਾਬ ਜਿੱਤੇ ਹਨ। ਹੁਣ ਉਨ੍ਹਾਂ ਦੇ ਸਾਹਮਣੇ ਕਰੀਅਰ ਦੀ ਸਭ ਤੋਂ ਮੁਸ਼ਕਲ ਚੁਣੌਤੀ ਹੈ ਕਿਉਂਕਿ ਐਤਵਾਰ ਨੂੰ ਫਾਈਨਲ 'ਚ 13 ਵਾਰ ਦ ਫ੍ਰੈਂਚ ਓਪਨ ਚੈਂਪੀਅਨ ਰਾਫੇਲ ਨਡਾਲ ਨਾਲ ਉਨ੍ਹਾਂ ਦਾ ਸਾਹਮਣਾ ਹੋਵੇਗਾ। ਰੂਡ ਸਪੇਨ 'ਚ ਨਡਾਲ ਦੀ ਟੈਨਿਸ ਅਕੈਡਮੀ 'ਚ ਹੀ ਅਭਿਆਸ ਕਰਦੇ ਹਨ ਤੇ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਰੂਡ ਤੇ ਸਿਲਿਚ ਦੇ ਦਰਮਿਆਨ ਸੈਮੀਫਾਈਨਲ ਮੈਚ 10 ਮਿੰਟ ਤਕ ਰੁੱਕਿਆ ਰਿਹਾ ਜਦੋਂ ਤੀਜੇ ਸੈੱਟ 'ਚ ਇਕ ਵਾਤਾਵਰਣ ਕਾਰਜਕਰਤਾ ਕੋਰਟ 'ਤੇ ਦਾਖ਼ਲ ਹੋਇਆ ਸੀ।


author

Tarsem Singh

Content Editor

Related News