ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਦਾ ਨਿਰਦੇਸ਼ਨ ਕਰਨਗੇ ਫਰਾਂਸੀਸੀ ਨਿਰਦੇਸ਼ਕ ਜੌਲੀ
Friday, Sep 23, 2022 - 06:11 PM (IST)

ਪੈਰਿਸ (ਭਾਸ਼ਾ)- ਪੈਰਿਸ ਓਲੰਪਿਕ ਦੇ ਪ੍ਰਬੰਧਕਾਂ ਨੇ 2024 ’ਚ ਹੋਣ ਵਾਲੇ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਨਿਰਦੇਸ਼ਨ ਕਰਨ ਦੀ ਜ਼ਿੰਮੇਵਾਰੀ ਫ੍ਰਾਂਸੀਸੀ ਥਿਏਟਰ ਨਿਰਦੇਸ਼ਕ ਥਾਮਸ ਜੌਲੀ ਨੂੰ ਸੌਂਪੀ ਹੈ। ਕਲਾਤਮਕ ਨਿਰਦੇਸ਼ਕ ਜੌਲੀ 26 ਜੁਲਾਈ 2024 ਨੂੰ ਫਰਾਂਸ ਦੀ ਰਾਜਧਾਨੀ ’ਚ ਸੀਨ ਨਦੀ ਦੇ ਕੰਢੇ ਸਥਿਤ ਸਿਟੀ ਸੈਂਟਰ ’ਚ ਹੋਣ ਵਾਲੇ ਉਦਘਾਟਨ ਸਮਾਰੋਹ ਦਾ ਨਿਰਦੇਸ਼ਨ ਕਰਨਗੇ।
ਪੈਰਿਸ ਆਯੋਜਕ ਕਮੇਟੀ ਦੇ ਮੁਖੀ ਟੋਨੀ ਐਸਟੈਂਗੁਏਟ ਨੇ ਕਿਹਾ ਕਿ ਜੌਲੀ ਜਾਣਦਾ ਹੈ ਕਿ ਨਵੇਂ ਮਾਪਦੰਡ ਸਥਾਪਤ ਕਰਨੀ ਜਾਣਦੇ ਹਨ ਤੇ ਇਸ ਵਿਸ਼ੇਸ਼ ਸਮਾਗਮ ਲਈ ‘ਬੇਜੋੜ ਕਲਾਤਮਕ ਧਾਰਨਾਵਾਂ ਦੀ ਕਲਪਨਾ ਕਰਨ ਦੇ ਯੋਗ’ ਹੋਣਗੇ। ਜੌਲੀ ਇਸ ਤੋਂ ਬਾਅਦ ਸਟੇਡ ਡੀ ਫਰਾਂਸ ’ਚ ਹੋਣ ਵਾਲੇ ਸਮਾਪਤੀ ਸਮਾਰੋਹ ਤੇ ਪੈਰਾਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦਾ ਵੀ ਨਿਰਦੇਸ਼ਨ ਕਰਨਗੇ।