ਫਰਾਂਸ ਦੀ ਸਰਫਰ ਪੋਏਟੀ ਨੋਰਾਕ ਦੀ ਮੌਤ, 10 ਸਾਲ ਰਹੀ ਸੀ ਚੈਂਪੀਅਨ
Friday, Feb 07, 2020 - 09:18 PM (IST)

ਨਵੀਂ ਦਿੱਲੀ— ਫਰਾਂਸ ਦੀ ਸਰਫਿਗ ਚੈਂਪੀਅਨ ਪੋਏਟੀ ਨੋਰਾਕ ਦੀ ਸ਼ੱਕੀ ਹਾਲਾਤਾਂ 'ਚ ਮੌਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਰਫ 24 ਸਾਲ ਦੀ ਪੋਏਟੀ ਕੁਝ ਮਹੀਨੇ ਪਹਿਲਾਂ ਹੀ ਕਵੀਸਲੈਂਡ ਸਨਸ਼ਾਈਨ ਕੋਸਟ 'ਚ ਆਈ ਸੀ। ਉਸ ਦੇ ਦਿਹਾਂਤ 'ਤੇ ਫਰਾਂਸ ਸਰਫਿਗ ਫੈਡਰੇਸ਼ਨ ਨੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਸਰਫਿਗ ਕਮਿਊਨਟੀ ਨੇ ਇਕ ਪਰਿਵਾਰ ਦੇ ਮੈਂਬਰ ਨੂੰ ਗੁਆ ਦਿੱਤਾ ਹੈ। ਉਹ ਇਕ ਚਮਕਦਾਰ ਮੁਸਕਾਨ ਵਾਲੀ ਮਹਿਲਾ ਸੀ ਜੋਕਿ ਬੋਰਡ ਦੇ ਨਾਲ ਕਲਾਕਾਰ ਲੱਗਦੀ ਸੀ। ਉਹ ਵਧੀਆ ਅਧਿਆਪਕਾ ਸੀ। ਉਸ 'ਚ ਸਰਫਿਗ ਤੇ ਸਾਗਰ ਦੇ ਲਈ ਜਨੂੰਨ ਸੀ।
ਲੇਸ ਸੇਬਲਸ ਮੇਂਜਨਮੀ ਪੋਏਟੀ 6 ਸਾਲ ਦੀ ਉਮਰ 'ਚ ਹੀ ਪਿਤਾ ਬਰੂਨੋ ਦੇ ਨਾਲ ਸਰਫਿਗ ਕਰਨ ਜਾਇਆ ਕਰਦੀ ਸੀ। ਉਹ ਲੌਂਗਬੋਰਡ ਸਰਫਿਗ ਦੀ ਮਾਹਰ ਸੀ। ਇਸ ਖੇਡ 'ਚ ਉਹ 10 ਸਾਲ ਤਕ ਨਾਮੀ ਚਹਿਰਾ ਰਹੀ। ਉਹ ਕੋਪੂ ਦਿ ਫਰਾਂਸ 'ਚ ਵੀ 10 ਵਾਰ ਜਿੱਤ ਚੁੱਕੀ ਹੈ। ਫਰਾਂਸ ਨੈਸ਼ਨਲ ਚੈਂਪੀਅਨਸ਼ਿਪ 'ਚ 2016 'ਚ ਉਹ ਤੀਜੇ ਤਾਂ 2018 'ਚ ਦੂਜੇ ਸਥਾਨ 'ਤੇ ਆਈ ਸੀ।