ਰੀਆਲ ਮੈਡ੍ਰਿਡ ਦੇ ਚਾਰ ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ
Friday, Dec 17, 2021 - 10:40 AM (IST)
![ਰੀਆਲ ਮੈਡ੍ਰਿਡ ਦੇ ਚਾਰ ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ](https://static.jagbani.com/multimedia/2021_12image_10_38_235535963realmadrid.jpg)
ਮੈਡ੍ਰਿਡ- ਕੋਰੋਨਾ ਵਾਇਰਸ ਦੇ ਨਵੇਂ ਖ਼ਤਰਨਾਕ ਵੇਰੀਐਂਟ ਓਮੀਕ੍ਰੋਨ ਨੇ ਦੁਨੀਆ ਭਰ 'ਚ ਖ਼ੌਫ਼ ਦਾ ਮਾਹੌਲ ਬਣਾ ਦਿੱਤਾ ਹੈ। ਇਸ ਖ਼ਤਰਨਾਕ ਵਾਇਰਸ ਕਈ ਦੇਸ਼ਾਂ ਤਕ ਪਹੁੰਚ ਗਿਆ ਹੈ। ਹਰ ਰੋਜ਼ ਓਮੀਕ੍ਰੋਨ ਨਾਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਦੀ ਗਿਣਤੀ 'ਚ ਲਗਤਾਰ ਵਾਧਾ ਹੋ ਰਿਹਾ ਹੈ।
ਖੇਡ ਜਗਤ ਵੀ ਇਸ ਤੋਂ ਵੱਖ ਨਹੀਂ ਰਿਹਾ। ਰੀਆਲ ਮੈਡ੍ਰਿਡ ਫੁੱਟਬਾਲ ਕਲੱਬ ਦੇ ਚਾਰ ਖਿਡਾਰੀ ਤੇ ਇਕ ਸਹਾਇਕ ਕੋਚ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਸਪੇਨ ਦੇ ਇਸ ਕਲੱਬ ਨੇ ਦੱਸਿਆ ਕਿ ਜੇਰੇਥ ਬੇਲ, ਮਾਰਕੋ ਅਰਸੇਨੀਓ, ਰੌਦ੍ਰਿਗੋ ਤੇ ਆਂਦਰੇਈ ਲੁਨਿਨ ਦੇ ਇਲਾਵਾ ਇਕ ਸਹਾਇਕ ਕੋਚ ਡੇਵਿਡ ਏਂਸੋਲੋਟੀ ਵੀ ਇਨਫੈਕਟਿਡ ਪਾਏ ਗਏ ਹਨ। ਡੇਵਿਡ ਮੁੱਖ ਕੋਚ ਕਾਰਲੋ ਏਂਸੇਲੋਟੀ ਦਾ ਪੁੱਤਹਾ ਹੈ। ਇਸ ਤੋਂ ਪਹਿਲਾਂ ਲੁਕਾ ਮੋਡਰਿਚ ਤੇ ਮਾਰਸ਼ੇਲੋ ਪਾਜ਼ੇਟਿਵ ਪਾਏ ਗਏ ਸਨ।