ਸਾਬਕਾ ਵਰਲਡ ਚੈਂਪੀਅਨ ਮੈਕਗ੍ਰੇਗਰ ਨੇ 4 ਸਾਲ ''ਚ ਤੀਜੀ ਵਾਰ ਲਿਆ ਸੰਨਿਆਸ
Tuesday, Jun 09, 2020 - 12:37 AM (IST)
ਨਵੀਂ ਦਿੱਲੀ- ਆਇਰਲੈਂਡ ਦੇ ਮਿਕਸਡ ਮਾਰਸ਼ਲ ਆਰਟਸ (ਐੱਮ. ਐੱਮ. ਏ.) ਖਿਡਾਰੀ ਕੋਨੋਰ ਮੈਕਗ੍ਰੇਗਰ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਇਸ ਸਾਲ 4 ਸਾਲ ਵਿੱਚ ਤੀਜਾ ਮੌਕਾ ਹੈ ਜਦੋਂ ਮੈਕਗ੍ਰੇਗਰ ਨੇ ਖੇਡ ਨੂੰ ਅਲਵਿਦਾ ਕਹਿਣ ਦੀ ਗੱਲ ਕਹੀ ਹੈ। ਉਸ ਨੇ ਮਾਂ ਦੇ ਨਾਲ ਆਪਣੀ ਇਕ ਪੁਰਣੀ ਤਸਵੀਰ ਟਵੀਟ ਕਰਦੇ ਹੋਏ ਕਿਹਾ ਮੈਂ ਫਾਈਟਿੰਗ ਤੋਂ ਸੰਨਿਆਸ ਲੈਣ ਦਾ ਫੈਸਲਾ ਲਿਆ ਹੈ। ਅਦਭੁੱਤ ਯਾਦਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਇਸ ਲਾਸ ਵੇਗਾਸ ਵਿਚ ਮਾਂ ਦੇ ਨਾਲ ਮੇਰੀ ਵਰਲਡ ਟਾਈਟਲ ਜਿੱਤਣ ਤੋਂ ਬਾਅਦ ਦੀ ਤਸਵੀਰ ਹੈ। ਆਪਣੇ ਸੁਪਨਿਆਂ ਦਾ ਘਰ ਬਣਾਓ। ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜਿਸ ਵੀ ਚੀਜ਼ ਦੀ ਤੁਸੀਂ ਇੱਛਾ ਕਰੋ, ਉਹ ਤੁਹਾਨੂੰ ਮਿਲੇ।
ਮੈਕਗ੍ਰੇਗਰ ਮਿਕਸਡ ਮਾਰਸ਼ਲ ਆਰਟਸ ਦਾ ਸਭ ਤੋਂ ਪ੍ਰਸਿੱਧ ਖਿਡਾਰੀ ਹੈ ਤੇ 2 ਵਾਰ ਯੂ. ਐੱਫ. ਸੀ. ਦੀਆਂ ਵੱਖ-ਵੱਖ ਵੇਟ ਕੈਟੇਗਿਰੀਆਂ (ਲਾਈਟ ਤੇ ਫੇਦਰਵੇਦ) ਵਿਚ ਵਰਲਡ ਚੈਂਪੀਅਨ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਮੈਕਗ੍ਰੇਗਰ ਨੇ ਅਪ੍ਰੈਲ 2016 ਵਿੱਚ ਵੀ ਐੱਮ. ਐੱਮ. ਏ. ਤੋਂ ਸੰਨਿਆਸ ਲੈਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਤੱਦ ਵੀ ਉਸ ਨੇ ਕਿਹਾ ਸੀ ਮੈਂ ਬਤੌਰ ਨੌਜਵਾਨ ਖਿਡਾਰੀ ਹੀ ਖੇਡ ਨੂੰ ਅਲਵਿਦਾ ਕਹਿਣਾ ਚਾਹੁੰਦਾ ਹਾਂ। ਤੁਹਾਡੇ ਪਿਆਰ ਲਈ ਧੰਨਵਾਦ।