ਸ਼ਿਵੇਂਦਰ ਸਿੰਘ ਦਾ ਭਾਰਤੀ ਪੁਰਸ਼ ਹਾਕੀ ਟੀਮ ਦਾ ਸਹਾਇਕ ਕੋਚ ਬਣਨਾ ਤੈਅ
Thursday, Mar 28, 2019 - 06:35 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸੈਂਟਰ ਫਾਰਵਰਡ ਸ਼ਿਵੇਂਦਰ ਸਿੰਘ ਦਾ ਰਾਸ਼ਟਰੀ ਪੁਰਸ਼ ਹਾਕੀ ਟੀਮ ਦਾ ਸਹਾਇਕ ਕੋਚ ਬਣਨਾ ਤੈਅ ਹੈ ਤੇ ਉਹ ਅਗਲੇ ਮਹੀਨੇ ਤੋਂ ਘੱਟ ਸ਼ੁਰੂ ਕਰ ਦੇਵੇਗਾ। ਸ਼ਿਵੇਂਦਰ ਵਿਸ਼ੇਸ਼ ਤੌਰ 'ਤੇ ਸਟ੍ਰਾਈਕਰ ਦੇ ਨਾਲ ਕੰਮ ਕਰੇਗਾ ਤੇ ਆਸਟਰੇਲੀਆ ਗ੍ਰਾਹਮ ਰੀਡ ਦੀ ਅਗਵਾਈ ਵਾਲੇ ਭਾਰਤੀ ਕੋਚਿੰਗ ਸਟਾਫ ਦਾ ਅਹਿਮ ਹਿੱਸਾ ਹੋਵੇਗਾ।ਰੀਡ ਦੀ ਨਿਯੁਕਤ ਹੁਣ ਸਿਰਫ ਰਸਮੀ ਹੈ ਕਿਉਂਕਿ ਹਾਕੀ ਇੰਡੀਆ ਤੇ ਭਾਰਤੀ ਖੇਡ ਅਥਾਰਟੀ ਉਸ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਖੇਡ ਮੰਤਰਾਲਾ ਦੋ ਕੋਲ ਉਸ਼ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।