ਸਾਬਕਾ ਨਿਸ਼ਾਨੇਬਾਜ਼ ਪੂਰਣੀਮਾ ਦਾ ਕੈਂਸਰ ਨਾਲ ਦਿਹਾਂਤ

06/22/2020 5:46:55 PM

ਪੁਣੇ : ਸਾਬਕਾ ਭਾਰਤੀ ਨਿਸ਼ਾਨੇਬਾਜ਼ ਅਤੇ ਟ੍ਰੇਨਰ ਪੂਰਣੀਮਾ ਜਾਨਨੇ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਉਹ 42 ਸਾਲ ਦੀ ਸੀ। ਭਾਰਤੀ ਰਾਈਫਲ ਨਿਸ਼ਾਨੇਬਾਜ਼ ਪਿਛਲੇ 2 ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਪੂਰਣੀਮਾ ਨੇ ਵਿਸ਼ਵ ਕੱਪ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਈਂਦਗੀ ਕੀਤੀ ਸੀ। ਉਸ ਨੇ 10 ਮੀਟਰ ਰਾਈਫਲ ਵਿਚ ਲੰਬੇ ਸਮੇਂ ਤਕ ਰਾਸ਼ਟਰੀ ਰਿਕਾਰਡ ਆਪਣੇ ਨਾਂ ਰੱਖਿਆ ਸੀ। ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਸ਼ਿਵ ਛਤਰਪਤੀ ਸਪੋਰਟਸ ਐਵਾਰਡ ਦਿੱਤਾ ਸੀ। ਪੂਰਣੀਮਾ ਨੂੰ 2 ਸਾਲ ਪਹਿਲਾਂ ਕੇਰਲ ਵਿਚ ਰਾਸ਼ਟਰੀ ਖੇਡਾਂ ਦੌਰਾਨ ਕੈਂਸਰ ਦਾ ਪਤਾ ਲੱਗਾ ਸੀ। ਉਸ ਨੇ ਸੈਫ ਖੇਡਾਂ, ਰਾਸ਼ਰਮੰਡਲ ਚੈਂਪੀਅਨਸਿਪ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਦੇਸ਼ ਲਈ ਤਮਗੇ ਜਿੱਤੇ ਸੀ।


Ranjit

Content Editor

Related News