ਮਾਰਸੇਲੀ ਦੇ ਸਾਬਕਾ ਪ੍ਰਧਾਨ ਡਿਯੋਫ ਦੀ ਕੋਰੋਨਾ ਵਾਇਰਸ ਕਾਰਨ ਮੌਤ
Wednesday, Apr 01, 2020 - 11:49 AM (IST)

ਸਪੋਰਟਸ ਡੈਸਕ : ਮਾਰਸੇਲੀ ਫੁੱਟਬਾਲ ਕਲੱਬ ਦੇ ਸਾਬਕਾ ਪ੍ਰਧਾਨ ਪਾਪੇ ਡਿਯੋਫ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਹ 68 ਸਾਲਾਂ ਦੇ ਸੀ। ਡਿਯੋਫ ਦਾ ਜਨਮ ਚਾਡ ਵਿਚ ਹੋਇਆ ਸੀ ਪਰ ਉਸ ਦੇ ਕੋਲ ਫ੍ਰਾਂਸ ਅਤੇ ਸੇਨੇਗਲ ਦੀ ਨਾਗਰਿਕਤਾ ਸੀ। ਉਸ ਨੇ 2005 ਤੋਂ 2009 ਤਕ ਕਲੱਬ ਦੀ ਮਜ਼ਬੂਤ ਟੀਮ ਤਿਆਰ ਕਰ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਉਹ 2010 ਵਿਚ ਲੀਗ ਵੱਨ ਖਿਤਾਬ ਜਿੱਤਣ ’ਚ ਸਫਲ ਰਹੀ। ਉਸ ਨੇ ਫ੍ਰਾਂਸ ਵਿਚ ਕੋਵਿਡ-19 ਦੇ ਇਲਾਜ ਲਈ ਮੰਗਲਵਾਰ ਨੂੰ ਡਕਾਰ ਤੋਂ ਨੀਸ ਲਈ ਰਵਾਨਾ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦਾ ਸਾਹ ਰੁੱਕ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।