ਸਾਬਕਾ ਪਾਕਿ ਕ੍ਰਿਕਟਰ ਵਸੀਮ ਦਾ ਹੋਇਆ ਮਾਨਚੈਸਟਰ ਏਅਰ ਪੋਰਟ ''ਤੇ ਅਪਮਾਨ, ਜਾਣੋਂ ਕਾਰਨ

07/23/2019 9:41:38 PM

ਸਪੋਰਟਸ ਡੈੱਕਸ— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੂੰ ਮਾਨਚੈਸਟਰ ਏਅਰਪੋਰਟ 'ਤੇ ਇਨਸੁਲਿਨ ਲੈ ਕੇ ਸਫਰ ਕਰਨ ਦੀ ਵਜ੍ਹਾ ਨਾਲ ਅਪਮਾਨਿਤ ਹੋਣਾ ਪਿਆ ਹੈ। ਇਸ ਗੱਲ ਨੂੰ ਲੈ ਕੇ ਅਕਰਮ ਨੇ ਟਵਿਟਰ 'ਤੇ ਆਪਣਾ ਦਰਦ ਦੱਸਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ।


ਅਕਰਮ ਦੇ ਅਨੁਸਾਰ ਮਾਨਚੈਸਟਰ ਹਵਾਈ ਅੱਡੇ 'ਤੇ ਉਸ ਨੂੰ ਬਹੁਤ ਨਿਰਾਸ਼ਾ ਹੋਈ। ਅਕਰਮ ਨੇ ਕਿਹਾ ਕਿ ਉਹ ਆਪਣੀ ਇਨਸੁਲਿਨ ਦੇ ਨਾਲ ਦੁਨੀਆ ਭਰ 'ਚ ਯਾਤਰਾ ਕਰਦੇ ਹਨ ਪਰ ਕਦੀ ਵੀ ਇਸ ਤਰ੍ਹਾਂ ਨਾਲ ਸ਼ਰਮਿੰਦਾ ਨਹੀਂ ਹੋਣਾ ਪਿਆ ਸੀ। ਮੈਨੂੰ ਬਹੁਤ ਬੁਰਾ ਮਹਿਸੂਸ ਹੋਇਆ ਕਿਉਂਕਿ ਮੇਰੇ ਕੋਲੋ ਬਹੁਤ ਬੁਰੀ ਤਰ੍ਹਾਂ ਪੁੱਛਗਿੱਛ ਕੀਤੀ ਗਈ ਤੇ ਜਨਤਕ ਤੌਰ 'ਤੇ ਆਪਣੀ ਇਨਸੁਲਿਨ ਨੂੰ ਬੈਗ 'ਚੋਂ ਕੱਢ ਕੇ ਇਕ ਪਲਾਸਟਿਕ ਦੇ ਥੈਲੇ 'ਚ ਸੁੱਟਣ ਨੂੰ ਕਿਹਾ ਗਿਆ।

PunjabKesari
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਫਲ ਕ੍ਰਿਕਟਰਾਂ 'ਚ ਸ਼ਾਮਿਲ ਅਕਰਮ 53 ਸਾਲ ਦੇ ਹਨ ਤੇ ਕ੍ਰਿਕਟ ਵਿਸ਼ਵ ਕੱਪ 2019 'ਚ ਕੁਮੇਂਟਰੀ ਪੈਨਲ ਦਾ ਹਿੱਸਾ ਸੀ। 1992 'ਚ ਜਦੋਂ ਪਾਕਿਸਤਾਨ ਵਿਸ਼ਵ ਕੱਪ ਜਿੱਤਿਆ ਸੀ ਤਾਂ ਉਸ ਸਮੇਂ ਅਕਰਮ ਟੀਮ ਦਾ ਹਿੱਸਾ ਸੀ। ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਖੇਡਦੇ ਹੋਏ ਉਨ੍ਹਾਂ ਨੇ 900 ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ ਜਦਕਿ 6000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।


Gurdeep Singh

Content Editor

Related News