ਸਾਬਕਾ ਰਾਸ਼ਟਰੀ ਖਿਡਾਰੀ ਅਨੂਪ ਬਣਿਆ ਪੁਣੇਰੀ ਪਲਟਨ ਦਾ ਕੋਚ

Saturday, Apr 06, 2019 - 06:46 PM (IST)

ਸਾਬਕਾ ਰਾਸ਼ਟਰੀ ਖਿਡਾਰੀ ਅਨੂਪ ਬਣਿਆ ਪੁਣੇਰੀ ਪਲਟਨ ਦਾ ਕੋਚ

ਪੁਣੇ- ਸਾਬਕਾ ਰਾਸ਼ਟਰੀ ਕਬੱਡੀ ਕਪਤਾਨ ਅਨੂਪ ਕੁਮਾਰ ਨੂੰ ਪ੍ਰੋ ਕਬੱਡੀ ਲੀਗ ਦੀ ਟੀਮ ਪੁਣੇਰੀ ਪਲਟਨ ਨੇ ਆਗਾਮੀ ਸੱਤਵੇਂ ਸੈਸ਼ਨ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਅਨੂਪ ਕੁਮਾਰ ਇਸ ਸੈਸ਼ਨ ਵਿਚ ਕਬੱਡੀ ਮੈਟ 'ਤੇ ਖਿਡਾਰੀ ਦੇ ਤੌਰ 'ਤੇ ਨਹੀਂ, ਸਗੋਂ ਕੋਚ ਦੀ ਹੈਸੀਅਤ ਨਾਲ ਨਜ਼ਰ ਆਵੇਗਾ। ਅਨੂਪ ਦਾ ਖਿਡਾਰੀ ਦੇ ਤੌਰ 'ਤੇ ਕਾਰਜਕਾਲ ਬਹੁਤ ਸਫਲ ਰਿਹਾ ਹੈ। ਉਹ 2006 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿਚ ਪਹਿਲੀ ਵਾਰ ਕੌਮਾਂਤਰੀ ਪੱਧਰ 'ਤੇ ਖੇਡਿਆ ਤੇ ਸੋਨ ਤਮਗਾ ਵੀ ਜਿੱਤਿਆ।


Related News