ਸਾਬਕਾ ਦਿੱਗਜ ਪੋਲੋ ਖਿਡਾਰੀ ਐਚ.ਐਸ.ਸੋਢੀ ਦਾ ਦਿਹਾਂਤ

Sunday, Nov 10, 2024 - 06:48 PM (IST)

ਸਾਬਕਾ ਦਿੱਗਜ ਪੋਲੋ ਖਿਡਾਰੀ ਐਚ.ਐਸ.ਸੋਢੀ ਦਾ ਦਿਹਾਂਤ

ਨਵੀਂ ਦਿੱਲੀ- ਭਾਰਤ ਦੇ ਸਾਬਕਾ ਦਿੱਗਜ ਪੋਲੋ ਖਿਡਾਰੀ ਅਤੇ ਅਰਜੁਨ ਐਵਾਰਡ ਜੇਤੂ ਹਰਿੰਦਰ ਸਿੰਘ ਸੋਢੀ ਦਾ ਸ਼ਨੀਵਾਰ ਦੇਰ ਰਾਤ ਨੂੰ ਉਮਰ ਸੰਬੰਧੀ ਬੀਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। 

ਆਪਣੇ ਸ਼ਾਨਦਾਰ ਕਰੀਅਰ ਵਿੱਚ ਉਸਨੇ ਪੰਜ ਤੋਂ ਵੱਧ ਦਾ ਗੋਲ ਦਾ ਹੈਂਡੀਕੈਪ ਪ੍ਰਾਪਤ ਕੀਤਾ ਸੀ। ਉਹ ਪੋਲੋ ਜਗਤ ਵਿੱਚ ‘ਬਿਲੀ’ ਸੋਢੀ ਦੇ ਨਾਂ ਨਾਲ ਪ੍ਰਸਿੱਧ ਸੀ। ਸੋਢੀ ਨੂੰ ਮਹਾਨ ਹਨੂਤ ਸਿੰਘ, ਸਵਾਈ ਮਾਨ ਸਿੰਘ (ਜੈਪੁਰ ਦੇ ਮਹਾਰਾਜਾ) ਅਤੇ ਬਾਅਦ ਵਿੱਚ ਉਸਦੇ ਪੁੱਤਰ ਭਵਾਨੀ ਸਿੰਘ ਨਾਲ ਪੋਲੋ ਖੇਡਣ ਦਾ ਅਨੁਭਵ ਸੀ। ਉਸਦਾ ਛੋਟਾ ਭਰਾ, ਪ੍ਰਸਿੱਧ ਪੋਲੋ ਖਿਡਾਰੀ ਰਵਿੰਦਰ ਸਿੰਘ ਸੋਢੀ, ਅਰਜੁਨ ਐਵਾਰਡੀ ਵੀ ਹੈ। ਉਹ 1980 ਮਾਸਕੋ ਓਲੰਪਿਕ ਦੌਰਾਨ ਭਾਰਤੀ ਘੋੜਸਵਾਰ ਟੀਮ ਦਾ ਮੈਨੇਜਰ ਸੀ।


author

Tarsem Singh

Content Editor

Related News